Connect with us

ਪੰਜਾਬੀ

ਕਰੋੜਾਂ ਦੀ ਮਾਲਕਨ ਰਾਖੀ ਸਾਵੰਤ ਦੀ ਜ਼ਿੰਦਗੀ ਦਾ ਕੌੜਾ ਸੱਚ, ਪਰਿਵਾਰ ਨਾਲ ਬਗਾਵਤ ਕਰਕੇ ਭੱਜ ਗਈ ਸੀ ਘਰੋਂ

Published

on

Bollywood ActressRakhi SawantJourneyStruggle Personal Life

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਟੀ. ਵੀ. ਹੋਵੇ ਜਾਂ ਬਾਲੀਵੁੱਡ ਇੰਡਸਟਰੀ, ਰਾਖੀ ਸਾਵੰਤ ਨੇ ਆਪਣੇ ਦਮ ‘ਤੇ ਇਕ ਵੱਖਰੀ ਪਛਾਣ ਬਣਾਈ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਰਾਖੀ ਸਾਵੰਤ ਨੇ ਜੋ ਵੀ ਕੁੱਝ ਕੀਤਾ ਹੈ ਆਪਣੇ ਦਮ ‘ਤੇ ਕੀਤਾ ਹੈ। ਆਪਣੇ ਦਮ ‘ਤੇ ਰਾਖੀ ਸਾਵੰਤ ਨੇ ਫ਼ਿਲਮ ਇੰਡਸਟਰੀ ਵਿਚ ਵੱਖਰੀ ਪਛਾਣ ਬਣਾਈ ਹੈ। ਕਦੇ ਰਾਖੀ ਸਾਵੰਤ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ ਤਾਂ ਕਦੇ ਆਪਣੀਆਂ ਹਰਕਤਾਂ ਕਰਕੇ।

ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਅੱਜ ਵੀ ਰਾਖੀ ਸਾਵੰਤ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋ ਪੈਂਦੀ ਹੈ। ਰਾਖੀ ਸਾਵੰਤ ਦੀ ਜ਼ਿੰਦਗੀ ਨਾਲ ਜੁੜੀ ਕੌੜੀ ਸੱਚਾਈ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰਾਖੀ ਸਾਵੰਤ ਇੱਕ ਵਾਰ ਇੱਕ ਸ਼ੋਅ ਵਿਚ ਪਹੁੰਚੀ ਸੀ, ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੀ ਕੌੜੀ ਸੱਚਾਈ ਅਤੇ ਆਪਣੇ ਦਿਲ ਵਿਚ ਛੁਪੇ ਦਰਦ ਨੂੰ ਲੋਕਾਂ ਦੇ ਸਾਹਮਣੇ ਦੱਸਿਆ।

ਰਾਖੀ ਸਾਵੰਤ ਦਾ ਅਸਲੀ ਨਾਂ ਨੀਰੂ ਭੇਦਾ ਹੈ। ਅਦਾਕਾਰਾ ਨੇ ਇੰਡਸਟਰੀ ਵਿਚ ਆਪਣੀ ਕਿਸਮਤ ਚਮਕਾਉਣ ਲਈ ਆਪਣਾ ਨਾਂ ਬਦਲ ਲਿਆ ਸੀ। ਰਾਖੀ ਨੇ ਉਸ ਸ਼ੋਅ ਵਿਚ ਦੱਸਿਆ ਸੀ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਸ ਦੀ ਮਾਂ ਹਸਪਤਾਲ ਵਿਚ ਆਉਂਦੀ ਸੀ। ਪਿਤਾ ਬਾਰੇ ਗੱਲ ਕਰਦੇ ਹੋਏ ਰਾਖੀ ਨੇ ਕਿਹਾ ਕਿ ਉਹ ਮੁੰਬਈ ਪੁਲਸ ਵਿਚ ਕਾਂਸਟੇਬਲ ਸੀ। ਰਾਖੀ ਸਾਵੰਤ ਦਾ ਪਰਿਵਾਰ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਸੀ। ਕਈ ਵਾਰੀ ਅਜਿਹਾ ਸਮਾਂ ਦੇਖਣਾ ਪੈਂਦਾ ਸੀ ਜਦੋਂ ਖਾਣ ਨੂੰ ਕੋਈ ਭੋਜਨ ਨਹੀਂ ਹੁੰਦਾ ਸੀ। ਅਜਿਹੇ ਸਮੇਂ ਉਸ ਦੇ ਗੁਆਂਢੀ ਖਾਣਾ ਦਿੰਦੇ ਸਨ ਅਤੇ ਕਈ ਵਾਰ ਉਹ ਭੁੱਖੇ ਸੌਂ ਜਾਂਦੇ ਸਨ

ਰਾਖੀ ਨੂੰ ਸ਼ੁਰੂ ਤੋਂ ਹੀ ਐਕਟਿੰਗ ਅਤੇ ਡਾਂਸ ਦਾ ਬਹੁਤ ਸ਼ੌਕ ਸੀ। ਅਜਿਹੇ ‘ਚ ਜਦੋਂ ਰਾਖੀ ਘਰ ‘ਚ ਡਾਂਸ ਕਰਦੀ ਸੀ ਤਾਂ ਰਾਖੀ ਦਾ ਮਾਮਾ ਉਸ ਨੂੰ ਮਾਰਦਾ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਘਰ ਕੁੜੀਆਂ ਨੂੰ ਡਾਂਸ ਦੀ ਇਜਾਜ਼ਤ ਨਹੀਂ ਸੀ। ਰਾਖੀ ਦੇ ਪਰਿਵਾਰਕ ਮੈਂਬਰ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਰਾਖੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਰਾਖੀ ਨੇ ਇੱਕ ਦਿਨ ਬਗਾਵਤ ਕੀਤੀ ਅਤੇ ਘਰ ਵਿਚ ਰੱਖੇ ਪੈਸੇ ਚੋਰੀ ਕਰ ਲਏ ਅਤੇ ਭੱਜ ਗਈ। ਜਦੋਂ ਰਾਖੀ ਬਗਾਵਤ ਕਰ ਘਰੋਂ ਭੱਜੀ ਤਾਂ ਸਾਰਿਆਂ ਨੇ ਉਸ ਨਾਲ ਰਿਸ਼ਤਾ ਤੋੜ ਲਿਆ।

Facebook Comments

Trending