Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਵਿਖੇ ਸ਼ਹੀਦ ਭਗਤ ਸਿੰਘ ਮਨਾਇਆ ਜਨਮ ਦਿਵਸ

Published

on

Shaheed Bhagat Singh Birth Day celebrated at Government College Girls

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ 115ਵੇ ਜਨਮ ਦਿਵਸ ਦੇ ਵਿਸੇਸ ਮੌਕੇ ਤੇ ਯੂਥ ਕਲੱਬ, ਐਨ.ਐਸ.ਐਸ,ਐਨ.ਸੀ.ਸੀ, ਰੈਡਕਰਾਸ ਸੁਸਾਇਟੀ, ਕੋਟਰੈਕਟਰ ਕਲੱਬ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦੀ ਯੋਗ ਅਗਵਾਈ ‘ਚ ਸਾਇਕਲ ਰੈਲੀ, ਸਿਮਪੋਜੀਅਮ, ਪੀ. ਪੀ. ਟੀ, ਨਾਟਕ, ਦੇਸ਼ ਭਗਤੀ ਦੇ ਗੀਤ, ਕਵਿਤਾ ਉਚਾਰਨ ਅਤੇ ਖੂਨ ਦਾਨ ਕੈਪ ਦਾ ਸਫ਼ਲ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਫਲਸਫੇ ਅਤੇ ਉਨ੍ਹਾਂ ਦੁਆਰਾ ਭਾਰਤ ਦੀ ਅਜਾਦੀ ਵਿੱਚ ਪਾਏ ਯੋਗਦਾਨ ਬਾਰੇ ਵਿਦੀਆਰਥੀਆਂ ਨੂੰ ਜਾਗਰੂਕ ਕੀਤਾ ਗਿਆ।

ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਪ੍ਰੇਰਨਾ ਦਿੱਤੀ। ਇਸ ਵਿਸ਼ੇਸ਼ ਦਿਹਾੜੇ ਤੇ ਵਿਦਿਆਰਥਣਾਂ ਦੀ ਉਤਸੁਕਤਾ ਅਤੇ ਉਤਸਾਹ ਕਾਬਿਲੇ ਤਾਰੀਫ਼ ਸੀ। ਇਸ ਸਮਾਗਮਾਂ ਵਿੱਚ ਸਮੂਹ ਸਟਾਫ਼ ਅਤੇ ਵੱਖ -ਵੱਖ ਸੁਸਾਇਟੀਆਂ, ਕਲੱਬਾਂ ਤੇ ਇਚਾਰਜ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

 

Facebook Comments

Trending