Connect with us

ਪੰਜਾਬੀ

ਖੰਨਾ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦਾ ਕੀਤਾ ਹੱਲ – ਗੁਰਕੀਰਤ ਕੋਟਲੀ

Published

on

Sewerage solution to Khanna city's biggest problem - Gurkirat Kotli

ਖੰਨਾ :  ਪੰਜਾਬ ਵਿਧਾਨ ਸਭਾ ਚੋਣਾਂ ਦੇ ਮਹਿਜ਼ 10 ਦਿਨ ਬਾਕੀ ਹਨ ਕਾਂਗਰਸ ਦੇ ਉਮੀਦਵਾਰ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਆਪਣਾ ਚੋਣ ਪ੍ਰਚਾਰ ਸਿਖ਼ਰਾਂ ਤੇ ਪਹੁੰਚਾ ਦਿੱਤਾ ਹੈ। ਇਹ ਗੱਲ ਅੱਜ ਇੱਥੇ ਸੀਨੀਅਰ ਕਾਂਗਰਸੀ ਨੇਤਾ ਡਾ. ਗੁਰਮੁਖ ਸਿੰਘ ਚਾਹਲ ਨੇ ਕਹੀ।

ਚਾਹਲ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਖੰਨਾ ਦੇ ਨਿਵਾਸੀਆਂ ਵੱਲੋਂ ਗੁਰਕੀਰਤ ਨੂੰ ਮਿਲ ਰਿਹਾ ਪਿਆਰ ਅਤੇ ਲੋਕਾ ਦਾ ਸਾਥ ਉਨ੍ਹਾਂ ਦੀ ਜਿੱਤ ਯਕੀਨੀ ਹੋਣ ਦਾ ਯਕੀਨ ਦਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਖੰਨਾ ਸ਼ਹਿਰ ਅਤੇ ਪਿੰਡ ਵਿੱਚ ਹੋਏ ਬੇਮਿਸਾਲ ਵਿਕਾਸ ਕਾਰਜਾਂ ਤੋਂ ਲੋਕ ਖ਼ੁਸ਼ ਹਨ।

ਗੁਰਕੀਰਤ ਨੇ ਪਿੰਡ ਮੋਹਨਪੁਰ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਕੇ ਪਿੰਡ ਮਾਹੋਣ, ਰਾਮਗੜ੍ਹ, ਮਲਕਪੁਰ ਆਦਿ ਵਿੱਚ ਵਿਸ਼ਾਲ ਜਨਤਕ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਵੀ ਕੀਤਾ। ਗੁਰਕੀਰਤ ਅੱਜ ਖੰਨਾ ਸ਼ਹਿਰ ਦੇ ਮੁੱਖ ਬਜਾਰਾਂ, ਸੁਭਾਸ਼ ਬਾਜ਼ਾਰ, ਗੁਰੂ ਅਮਰਦਾਸ ਮਾਰਕੀਟ ਅਤੇ ਕਰਨੈਲ ਸਿੰਘ ਰੋਡ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਜਿਤਾਉਣ ਅਪੀਲ ਕੀਤੀ ਗਈ।

ਬਾਅਦ ਵਿਚ ਉਨ੍ਹਾਂ ਨੇ ਵਾਰਡ-9 ਵਿਚ ਵੀ ਇਕ ਵਿਸ਼ਾਲ ਮੀਟਿੰਗ ਕਰ ਕੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਖੰਨਾ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਸੀ, ਜੋ ਉਨ੍ਹਾਂ ਨੇ ਹੱਲ ਕਰਵਾ ਦਿੱਤੀ ਹੈ, ਪਰ ਸੀਵਰੇਜ ਪੈਣ ਤੋਂ ਬਾਅਦ ਇਕ ਵਾਰ ਸੜਕਾਂ ਤੇ ਗਲੀਆਂ ਦਾ ਟੁੱਟਣਾ ਕੁਦਰਤੀ ਸੀ, ਜਿਨ੍ਹਾਂ ਨੂੰ ਹੁਣ ਜੰਗੀ ਪੱਧਰ ਤੇ ਬਣਾਇਆ ਜਾ ਰਿਹਾ ਹੈ।

Facebook Comments

Trending