Connect with us

ਪੰਜਾਬੀ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਦੇ ਪਲੇਸਮੈਂਟ ਅਤੇ ਕਰੀਅਰ ਕੌਂਸਲਿੰਗ ਸੈੱਲ ਵਲੋਂ ਕਰਵਾਇਆ ਸੈਮੀਨਾਰ

Published

on

Seminar conducted by Placement and Career Counseling Cell of Guru Hargobind Khalsa College

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਦੇ ਪਲੇਸਮੈਂਟ ਅਤੇ ਕਰੀਅਰ ਕੌਂਸਲਿੰਗ ਸੈੱਲ ਵਲੋਂ ਪੋਸਟ ਗਰੈਜੂਏਟ ਰਸਾਇਣ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਿਸਟ੍ਰਿਕ ਬਿਊਰੋ ਆਫ਼ ਇੰਮਲਾਇਮੈਂਟ ਐਂਡ ਇੰਟਰਪ੍ਰਾਈਜ਼ਜ, ਲੁਧਿਆਣਾ ਦੇ ਡਿਪਟੀ ਸੀਈਓ ਸ੍ਰੀ ਨਵਦੀਪ ਸਿੰਘ ਅਤੇ ਕਰੀਅਰ ਕੌਂਸਲਰ ਸ੍ਰੀਮਤੀ ਨਿਧੀ ਸਿੰਘੀ ਬਤੌਰ ਰਿਸੋਰਸ ਪਰਸਨਜ਼ ਸ਼ਾਮਲ ਹੋਏ।

ਸੈਮੀਨਾਰ ਦੇ ਆਰੰਭ ਵਿਚ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਰਿਸੋਰਸ ਪਰਸਨਜ਼ ਨੂੰ ‘ਜੀ ਆਇਆ ਨੂੰ’ ਆਖਿਆ। ਸ੍ਰੀਮਤੀ ਨਿਧੀ ਸਿੰਘੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਪ੍ਰੀਖਿਆਵਾਂ ਦੇਣ ਦੀ ਸਲਾਹ ਦਿੱਤੀ।

ਸ੍ਰੀ ਨਵਦੀਪ ਸਿੰਘ ਨੇ ਰੁਜ਼ਗਾਰ ਦੇਣ ਵਾਲੇ ਦੇ ਪੱਖ ਤੋਂ ਵਿਚਾਰ ਕਰਦਿਆਂ ਵਿਦਿਆਰਥੀਆਂ ਨੂੰ ਉਹ ਗੁਰ ਸਮਝਾਏ, ਜਿਹਨਾਂ ਦੀ ਆਸ ਇਕ ਰੁਜ਼ਗਾਰ ਦੇਣ ਵਾਲਾ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਪਾਸੋਂ ਕਰਦਾ ਹੈ। ਰਿਸੋਰਸ ਪਰਸਨਜ਼ ਨੇ ਜਿੱਥੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਉੱਥੇ ਉਨ੍ਹਾਂ ਵਿਦਿਆਰਥੀਆਂ ਨਾਲ ਸਰਕਾਰੀ ਪੱਧਰ *ਤੇ ਚਲਾਏ ਜਾ ਰਹੇ ਲਿੰਕ ਵੀ ਸਾਂਝੇ ਕੀਤੇ।

 

Facebook Comments

Trending