ਅਪਰਾਧ

ਨਾਕਾ ਤੋੜ ਕੇ ਭੱਜੇ ਸਕਾਰਪੀਓ ਕਾਰ ਸਵਾਰ ,ਫਰਾਰ ਹੁੰਦੇ ਸਮੇਂ ਡਿੱਗੇ 17 ਲੱਖ 90 ਹਜ਼ਾਰ

Published

on

ਲੁਧਿਆਣਾ :   ਦੇਰ ਰਾਤ ਨਾਕਾਬੰਦੀ ਦੇ ਦੌਰਾਨ ਭਾਰਤ ਨਗਰ ਚੌਕ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ ਨੇ ਇਕ ਸਫੈਦ ਰੰਗ ਦੀ ਸਕਾਰਪੀਓ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਵਿੱਚ ਦੋ ਵਿਅਕਤੀ ਸਵਾਰ ਸਨ। ਪੁਲਿਸ ਨੇ ਜਦ ਉਨਾਂ੍ਹ ਨੂੰ ਕਾਰ ਦੀ ਤਲਾਸ਼ੀ ਦੇਣ ਦੀ ਗੱਲ ਆਖੀ ਤਾਂ ਉਹ ਬਹਿਸ ਕਰਨ ਲੱਗ ਪਏ।

ਸ਼ੱਕ ਪੈਣ ਤੇ ਪੁਲਸ ਨੇ ਜਦ ਸਕਾਰਪੀਓ ਕਾਰ ਦੀ ਤਲਾਸ਼ੀ ਲੈਣੀ ਚਾਹੀ ਤਾਂ ਚਾਲਕ ਨੇ ਗੱਡੀ ਭਜਾ ਲਈ , ਕਾਰ ਵਿੱਚ ਬੈਠਦੇ ਸਮੇਂ ਉਸ ਦੇ ਹੱਥ ਜੋ ਇਕ ਲਿਫਾਫਾ ਡਿੱਗਿਆ । ਪੁਲਿਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਪਰ ਚਾਲਕ ਆਪਣੇ ਸਾਥੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ । ਜਾਂਚ ਦੇ ਦੌਰਾਨ ਪਤਾ ਲੱਗਾ ਕਿ ਲਿਫ਼ਾਫ਼ੇ ਵਿੱਚ 17 ਲੱਖ 90 ਹਜ਼ਾਰ ਦੀ ਨਕਦੀ ਸੀ ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 5 ਦੇ ਮੁਖੀ ਨੀਰਜ ਚੌਧਰੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕਾਰ ਦਾ ਨੰਬਰ ਨੋਟ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਫਿਲਹਾਲ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।

Facebook Comments

Trending

Copyright © 2020 Ludhiana Live Media - All Rights Reserved.