Connect with us

ਅਪਰਾਧ

ਪਾਰਕ ਵਿੱਚ ਸੈਰ ਕਰਨ ਗਏ ਵਿਅਕਤੀ ਦਾ ਸਕੂਟਰ ਚੋਰੀ

Published

on

Scooter stolen from a man walking in the park

ਲੁਧਿਆਣਾ : ਚੋਰਾਂ ਵੱਲੋਂ ਬਸੰਤ ਪਾਰਕ ਦੇ ਬਿਲਕੁਲ ਬਾਹਰੋਂ ਸਕੂਟਰ ਚੋਰੀ ਕਰ ਲਿਆ ਗਿਆ। ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਹੱਲਾ ਕੋਟ ਮੰਗਲ ਸਿੰਘ ਦੇ ਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੇ ਸਕੂਟਰ ਤੇ ਸਵਾਰ ਹੋ ਕੇ ਪਾਰਕ ਵਿੱਚ ਸੈਰ ਕਰਨ ਲਈ ਆਏ ਸਨ। ਜਸਵੰਤ ਸਿੰਘ ਨੇ ਸਕੂਟਰ ਬਸੰਤ ਪਾਰਕ ਦੇ ਬਿਲਕੁਲ ਬਾਹਰ ਖੜ੍ਹਾ ਕੀਤਾ।

ਤਕਰੀਬਨ ਪੌਣੇ ਘੰਟੇ ਬਾਅਦ ਜਦ ਉਹ ਵਾਪਸ ਆਏ ਤਾਂ ਉਨਾਂ੍ਹ ਨੇ ਦੇਖਿਆ ਕਿ ਸਕੂਟਰ ਚੋਰੀ ਹੋ ਚੁੱਕਾ ਸੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਦੇਵ ਲਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending