Connect with us

ਦੁਰਘਟਨਾਵਾਂ

ਮੋਗਾ ’ਚ ਸਕੂਲ ਬੱਸ ਦੀ ਟਰਾਲੇ ਨਾਲ ਟੱਕਰ, ਮਚ ਗਿਆ ਚੀਕ-ਚਿਹਾੜਾ

Published

on

ਮੋਗਾ : ਮੋਗਾ ਵਿਚ ਇਕ ਸਕੂਲ ਬੱਸ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਸ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਮੋਗਾ ਦੇ ਚੜਿੱਕ ਰੋੜ ਨੇੜੇ ਅੱਜ ਸਵੇਰੇ ਉਦੋਂ ਵਾਪਰਿਆ ਜਦੋਂ ਐੱਚ. ਐੱਸ. ਬਰਾੜ ਸਕੂਲ ਬਾਘਾ ਪੁਰਾਣਾ ਦੀ ਬੱਸ ਬੱਚਿਆਂ ਅਤੇ ਅਧਿਆਪਕਾਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਇਸ ਦੌਰਾਨ ਬੱਸ ਦੀ ਟਰਾਲੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਬੱਸ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਇਸ ਹਾਦਸੇ ਵਿਚ ਬੱਸ ਸਵਾਰ ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆਂ ਉਸ ਸਮੇਂ ਬੱਸ ਵਿਚ 12 ਤੋਂ 15 ਵਿਦਿਆਰਥੀ ਅਤੇ ਅਧਿਆਪਕ ਸਕੂਲ ਜਾ ਰਹੇ ਸਨ। ਬੱਸ ਜਦੋਂ ਚੜਿੱਕ ਨੇੜੇ ਪਹੁੰਚੀ ਤਾਂ ਸਾਹਮਣੇ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਚੰਗੀ ਗੱਲ ਇਹ ਰਹੀ ਕਿ ਬੱਸ ਵਿਚ ਮੌਜੂਦ ਵਿਦਿਆਰਥੀਆਂ ਨੂੰ ਮਾਮੂਲੀ ਖਰੋਚਾਂ ਹੀ ਆਈਆਂ ਹਨ ਜਦਕਿ ਗੰਭੀਰ ਜ਼ਖਮੀ ਡਰਾਈਵਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Facebook Comments

Trending