Connect with us

ਪੰਜਾਬੀ

ਯੂਕ੍ਰੇਨ ਪੜ੍ਹਨ ਗਈ ਖੰਨਾ ਦੀ ਕੁੜੀ ਸਹੀ-ਸਲਾਮਤ ਘਰ ਪੁੱਜੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ

Published

on

Khanna's daughter, who went to study in Ukraine, reached home safe and sound, her parents breathed a sigh of relief

ਖੰਨਾ : ਖੰਨਾ ਨਿਵਾਸੀ ਦਿਨੇਸ਼ ਵਿੱਜ ਤੇ ਮੀਨਾਕਸ਼ੀ ਵਿੱਜ ਦੀ ਖੁਸ਼ੀ ਦਾ ਵੀ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਯੂਕ੍ਰੇਨ ਪੜ੍ਹਨ ਗਈ ਉਨ੍ਹਾਂ ਦੀ ਧੀ ਕਸ਼ਿਸ਼ ਵਿੱਜ ਬੀਤੇ ਦਿਨ ਸੁਰੱਖਿਅਤ ਆਪਣੇ ਘਰ ਪਰਤੀ। ਖੰਨਾ ਦੇ ਸ਼ਿਵਪੁਰੀ ਮੁਹੱਲਾ ਵਿਖੇ ਰਹਿਣ ਵਾਲੇ ਭਾਜਪਾ ਆਗੂ ਦਿਨੇਸ਼ ਵਿਜ ਦੀ ਧੀ ਕਸ਼ਿਸ਼ ਵਿਜ ਜੋ ਕਿ ਯੂਕ੍ਰੇਨ ਐੱਮ. ਬੀ. ਬੀ. ਐੱਸ. ਕਰਨ ਗਈ ਸੀ।

ਹਾਲਾਤ ਖ਼ਰਾਬ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜੇ ਗਏ, ਜਿਨ੍ਹਾਂ ’ਚ ਕਸ਼ਿਸ਼ ਵਿੱਜ ਵੀ ਸ਼ਾਮਲ ਸੀ। ਕਸ਼ਿਸ਼ ਨੇ ਦੱਸਿਆ ਕਿ ਉਹ ਯੂਕ੍ਰੇਨ ਵਿਚ ਐੱਮ. ਬੀ. ਬੀ. ਐੱਸ. ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ ਤੇ ਦਸੰਬਰ 2020 ’ਚ ਉੱਥੇ ਗਈ ਸੀ, ਉਹ ਬੀਤੀ ਸਵੇਰੇ ਹੀ ਵਾਪਸ ਪਰਤੀ ਹੈ।

ਉਨ੍ਹਾਂ ਦੀ ਯੂਨੀਵਰਸਿਟੀ ਵੈਸਟਰਨ ਸਾਈਡ ’ਤੇ ਹੈ, ਜਿਸ ਦਾ ਬਾਰਡਰ ਰੋਮਾਨੀਆ ਨਾਲ ਲੱਗਦਾ ਹੈ। ਉਨ੍ਹਾਂ ਦੇ ਬੈਚ ਵਿਚ 600 ਤੋਂ ਜ਼ਿਆਦਾ ਵਿਦਿਆਰਥੀ ਹਨ, ਜਿਨ੍ਹਾਂ ’ਚੋਂ 70 ਫ਼ੀਸਦੀ ਤਾਂ ਆਪਣੇ ਘਰ ਵਾਪਸ ਪਹੁੰਚ ਗਏ ਹਨ ਤੇ 30 ਫ਼ੀਸਦੀ ਵਿਦਿਆਰਥੀ ਹੀ ਰਹਿੰਦੇ ਹਨ, ਜੋ ਜਲਦ ਹੀ ਆਪਣੇ-ਆਪਣੇ ਦੇਸ਼ਾਂ ’ਚ ਪਹੁੰਚ ਜਾਣਗੇ।

ਉਸ ਨੇ ਦੱਸਿਆ ਕਿ ਉੱਥੇ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ, ਬੱਸ ਨੈੱਟਵਰਕਿੰਗ ਦੀ ਜ਼ਰੂਰ ਸਮੱਸਿਆ ਆ ਰਹੀ ਸੀ। ਕਸ਼ਿਸ਼ ਦੇ ਪਿਤਾ ਦਿਨੇਸ਼ ਵਿਜ ਨੇ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Facebook Comments

Trending