Connect with us

ਪੰਜਾਬੀ

ਸੰਸਕ੍ਰਿਤ ਵਿਭਾਗ ਦੀਆਂ 13 ਵਿਦਿਆਰਥਣਾਂ ਨੂੰ ਮਿਲੀ ਸਕਾਲਰਸ਼ਿਪ

Published

on

Scholarship received by 13 female students of Sanskrit department

ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਸੰਸਕ੍ਰਿਤ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ, ਨਵੀਂ ਦਿੱਲੀ ਵੱਲੋਂ ਸਕਾਲਰਸ਼ਿਪ ਦਿੱਤੀ ਗਈ। ਇਹ ਸਕਾਲਰਸ਼ਿਪ ਹਰ ਸਾਲ ਸੰਸਕ੍ਰਿਤ ਵਿਸ਼ੇ ਦੀ ਪੜ੍ਹਾਈ ਕਰਨ ਵਾਲੇ ਅਤੇ ਇਸ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਸੰਸਕ੍ਰਿਤ ਵਿਭਾਗ ਦੀਆਂ 13 ਵਿਦਿਆਰਥਣਾਂ ਨੂੰ ਸਾਲ 2020-2021 ਲਈ ਸਕਾਲਰਸ਼ਿਪ ਮਿਲੀ ਹੈ।

ਹਰੇਕ ਵਿਦਿਆਰਥੀ ਨੇ ₹8000 ਪ੍ਰਾਪਤ ਕੀਤੇ। ਸਕਾਲਰਸ਼ਿਪ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵਿਚ ਅੰਜਲੀ ਸ਼ੁਕਲਾ, ਪ੍ਰਿਯੰਕਾ, ਕਬਿਤਾ ਕੁਮਾਰੀ, ਕਾਜਲ, ਜੋਤੀ ਕੁਮਾਰੀ, ਆਸ਼ੂ, ਆਸ਼ਿਮਾ, ਦੀਪਿਕਾ, ਮੁਸਕਾਨ, ਮਾਨਸੀ, ਨਿਸ਼ਾ, ਅਸਮਿਤਾ, ਕ੍ਰਿਸ਼ਨਾ ਸ਼ਾਮਲ ਹਨ। ਕਾਰਜਕਾਰੀ ਪਿ੫ੰਸੀਪਲ ਡਾ ਇਕਬਾਲ ਕੌਰ ਨੇ ਸੰਸਕ੍ਰਿਤ ਵਿਭਾਗ ਦੇ ਚੇਅਰਮੈਨ ਮਨਦੀਪ ਅਰੋੜਾ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Facebook Comments

Trending