Connect with us

ਪੰਜਾਬੀ

‘ਦ੍ਰਿਸ਼ਟੀ’ ਸਕੂਲ ਦੇ ਇਨਕਲੂਸਿਵ ਵਿੰਗ ਦੇ ਬੱਚਿਆਂ ਵੱਲੋਂ ਆਟਾ ਚੱਕੀ ਦਾ ਦੌਰਾ

Published

on

A visit to the flour mill by the children of the inclusive wing of 'Drishti' school

ਲੁਧਿਆਣਾ : ‘ਦ੍ਰਿਸ਼ਟੀ’ ਡਾ. ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਨੇ ਵਿਦਿਆਰਥੀਆਂ ਲਈ ਆਟਾ ਚੱਕੀ ਦੇ ਦੌਰੇ ਦਾ ਆਯੋਜਨ ਕੀਤਾ। ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਆਟਾ ਚੱਕੀ ਨਾਲ ਸਬੰਧਤ ਕੰਮਾਂ ਤੋਂ ਜਾਣੂ ਕਰਵਾਉਣਾ ਸੀ। ਇਸ ਦੇ ਲਈ ਵਿਦਿਆਰਥੀਆਂ ਨੂੰ ਆਟੇ ਦੀ ਚੱਕੀ ਦੇਖਣ ਲਈ ਲਿਜਾਇਆ ਗਿਆ।

ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਫਸਲ ਦੀ ਕਟਾਈ ਤੋਂ ਬਾਅਦ ਜਦੋਂ ਲੋਕ ਇਸ ਨੂੰ ਖਰੀਦਦੇ ਹਨ ਤਾਂ ਕਣਕ ਨੂੰ ਪਿਸਵਾਉਣ ਲਈ ਆਟਾ ਚੱਕੀ ‘ਤੇ ਲੈ ਕੇ ਜਾਂਦੇ ਹਨ। ਵਿਦਿਆਰਥੀਆਂ ਨੂੰ ਆਟਾ ਚੱਕੀ ਦੇ ਕੰਮਕਾਜ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ, ਉਨ੍ਹਾਂ ਨੂੰ ਆਟਾ ਪੀਸਣ ਦੀ ਲਾਗਤ ਬਾਰੇ ਵੀ ਦੱਸਿਆ ਗਿਆ।

Facebook Comments

Trending