Connect with us

ਪੰਜਾਬੀ

ਐਸ ਸੀ ਡੀ ਸਰਕਾਰੀ ਕਾਲਜ ਭੰਗੜਾ ਟੀਮ ਨੇ ਜਿੱਤਿਆ 41000 ਦਾ ਇਨਾਮ

Published

on

SCD Government College Bhangra team won 41000 prizes

ਲੁਧਿਆਣਾ :   ਪਿੰਡ ਬਹਾਦੁਰਪੁਰ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਭੰਗੜਾ ਟੀਮਾਂ ਨੇ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਕਰਵਾਏ ਟ੍ਰਡੀਸ਼ਨਲ ਭੰਗੜਾ ਬਲਾਸਟ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

ਜਿੱਤ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਐਸ ਸੀ ਡੀ ਸਰਕਾਰੀ ਕਾਲਜ ਦੀ ਭੰਗੜਾ ਟੀਮ ਨੇ ਇਸ ਮੁਕਾਬਲੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਦਿਆਂ ਹੋਇਆਂ 41000 ਹਜ਼ਾਰ ਦਾ ਕੈਸ਼ ਇਨਾਮ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਲਜ ਦੀ ਭੰਗੜਾ ਟੀਮ ਮਾਣਮੱਤੀਆਂ ਪ੍ਰਾਪਤੀਆਂ ਰਹੀਆਂ ਹਨ ।

ਕਾਲਜ ਦੀ ਭੰਗੜਾ ਟੀਮ ਇੰਟਰ ਵਰਸਿਟੀ ਮੁਕਾਬਲੇ ਵਿੱਚ ਇੱਕ ਲੱਖ ਰੁਪਏ ਦਾ ਨਗਦ ਇਨਾਮ ਜਿੱਤ ਚੁੱਕੀ ਹੈ । ਕਾਲਜ ਦੀ ਪ੍ਰਿੰਸੀਪਲ ਡਾ ਸੱਤਿਆ ਰਾਣੀ ਨੇ ਕਾਲਜ ਵਿੱਚ ਟੀਮ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲਜ ਦੇ ਡੀਨ ਕਲਚਰ ਪ੍ਰੋ ਕਮਲ ਕਿਸ਼ੋਰ ਅਤੇ ਪ੍ਰੋ ਪਰਮਜੀਤ ਸਿੰਘ ਨੇ ਇੰਚਾਰਜ ਭੰਗੜਾ ਟੀਮ ਨੇ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।

Facebook Comments

Trending