ਪੰਜਾਬੀ

ਸੰਯੁਕਤ ਸਮਾਜ ਮੋਰਚਾ ਪੰਜਾਬ ਨੂੰ ਬਚਾਉਣ ਲਈ ਚੋਣ ਲੜ ਰਿਹਾ ਹੈ – ਰਾਜੇਵਾਲ

Published

on

ਸਮਰਾਲਾ :   ਸਥਾਨਕ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਰਵਾਇਤੀ ਸਿਆਸੀ ਪਾਰਟੀਆਂ ਨੇ ਘਾਣ ਪਾ ਦਿੱਤਾ ਹੈ। ਪੰਜਾਬ ਸਿਰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਸਾਡੀ ਜਵਾਨੀ ਨੂੰ ਆਪਣਾ ਭਵਿੱਖ ਖ਼ਤਰੇ ਵਿਚ ਜਾਪਦਾ ਹੈ। ਪੰਜਾਬ ਨੂੰ ਸਾਰੇ ਰਵਾਇਤੀ ਸਿਆਸੀ ਲੀਡਰ ਦੋਹੀਂ ਹੱਥੀਂ ਲੁੱਟਦੇ ਹਨ, ਕਿਸੇ ਨੂੰ ਲੋਕਾਂ ਦੀ ਪ੍ਰਵਾਹ ਨਹੀਂ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਰਵਾਇਤੀ ਪਾਰਟੀਆਂ ਵੋਟਾਂ ਨੂੰ ਖ਼ਰੀਦਣ, ਨਸ਼ੇ ਵੰਡਣ ਅਤੇ ਗੁਮਰਾਹ ਕਰਨ ਲੱਗੀਆਂ ਹੋਈਆਂ ਹਨ। ਇਸੇ ਲਈ ਪਿੰਡਾਂ ਵਿਚੋਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮਾਹੌਲ ਬਦਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਹਨ੍ਹੇਰੀ ਦਾ ਰੂਪ ਬਣ ਜਾਵੇਗਾ।

ਪਿੰਡ ਬੌਂਦਲ, ਦਿਆਲਪੁਰਾ, ਕੋਟਲਾ ਸ਼ਮਸ਼ਪੁਰ, ਕੋਟਾਲਾ, ਕਕਰਾਲਾ ਕਲਾਂ, ਕਕਰਾਲਾ ਖੁਰਦ, ਟੋਡਰਪੁਰ, ਸਿਹਾਲਾ ਅਤੇ ਗਹਿਲੇਵਾਲ ਆਦਿ ਵਿਚ ਥਾਂ-ਥਾਂ ਲੋਕਾਂ ਨੇ ਵੱਡੇ ਇਕੱਠ ਕਰਕੇ ਰਾਜੇਵਾਲ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ।

ਟੋਡਰਪੁਰ ਵਿਚ ਰਾਜੇਵਾਲ ਨੂੰ ਲੱਡੂਆਂ ਨਾਲ ਤੋਲਿਆ ਵੀ ਗਿਆ। ਦਿਆਲਪੁਰੇ ਵਿਚ ਇਸਤਰੀ ਵੋਟਰਾਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਉਨ੍ਹਾਂ ਨਾਲ ਹਰਪਾਲ ਢਿੱਲੋਂ, ਜੋਗਿੰਦਰ ਸਿੰਘ ਸੇਹ, ਗਿਆਨੀ ਮਹਿੰਦਰ ਸਿੰਘ ਅਤੇ ਆਲਮਦੀਪ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਆਗੂ ਵੀ ਸ਼ਾਮਲ ਸਨ।

Facebook Comments

Trending

Copyright © 2020 Ludhiana Live Media - All Rights Reserved.