Connect with us

ਅਪਰਾਧ

ਸਕੇ ਭਜੀਤੇ ਨੇ ਬਜ਼ੁਰਗ ਦੇ ਘੋਟਣਾ ਮਾਰ ਕੇ ਤੋੜੀਆਂ ਲੱਤਾਂ-ਬਾਹਾਂ, ਮਾਮਲਾ ਦਰਜ

Published

on

Sake Bhajite broke the legs and arms of the old man by kneeling, case registered

ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਜੰਮੂ ਕਾਲੋਨੀ ਅਬਦੁੱਲਾਪੁਰ ਬਸਤੀ ‘ਚ ਰਹਿਣ ਵਾਲੇ ਕੁਲਦੀਪ ਸਿੰਘ ਉੱਪਰ ਉਸ ਦੇ ਸਕੇ ਭਤੀਜੇ ਨੇ ਹੀ ਹਮਲਾ ਕਰ ਕੇ ਕੁੱਟਮਾਰ ਕੀਤੀ। ਉਕਤ ਮਾਮਲੇ ‘ਚ ਥਾਣਾ ਮਾਡਲ ਟਾਊਨ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਬਜ਼ੁਰਗ ਕੁਲਦੀਪ ਸਿੰਘ ਦੇ ਬਿਆਨ ਉਪਰ ਉਸ ਦੇ ਭਤੀਜੇ ਮਹਿੰਦਰ ਪ੍ਰਤਾਪ ਸਿੰਘ ਵਾਸੀ ਜੰਮੂ ਕਾਲੋਨੀ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਮੁਤਾਬਕ ਪੰਜ ਮਾਰਚ ਨੂੰ ਉਹ ਕਮਲਾ ਨਗਰ ਵਿਖੇ ਆਪਣੇ ਕਮਰਿਆਂ ਦਾ ਕਿਰਾਇਆ ਲੈਣ ਗਿਆ ਸੀ। ਇਸ ਦੌਰਾਨ ਉਸ ਦੇ ਭਤੀਜੇ ਮਹਿੰਦਰ ਪ੍ਰਤਾਪ ਸਿੰਘ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਘੋਟਣੇ ਨਾਲ ਉਸ ਦੀ ਕੁੱਟਮਾਰ ਕੀਤੀ। ਮੁੱਦਈ ਮੁਤਾਬਕ ਇਸ ਹਮਲੇ ਵਿੱਚ ਮੁਲਜ਼ਮ ਨੇ ਉਸ ਦੀ ਖੱਬੀ ਬਾਂਹ ਤੇ ਸੱਜੀ ਲੱਤ ਤੋੜ ਦਿੱਤੀ ਤੇ ਉਸ ਦੀ ਜੇਬ ‘ਚੋਂ ਮੋਬਾਈਲ ਸਮੇਤ ਸੱਤ ਹਜ਼ਾਰ ਰੁਪਏ ਨਕਦੀ ਵੀ ਖੋਹ ਲਈ।

ਗੰਭੀਰ ਹਾਲਤ ਵਿਚ ਕੁਲਦੀਪ ਸਿੰਘ ਨੂੰ ਸਥਾਨਕ ਗੁਰੂ ਤੇਗ ਬਹਾਦਰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਹਾਲ ਦੀ ਘੜੀ ਉਹ ਜ਼ੇਰੇ ਇਲਾਜ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਮੁਤਾਬਕ ਮੁਲਜ਼ਮ ਖਿਲਾਫ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Facebook Comments

Trending