ਪੰਜਾਬੀ
ਆਰ.ਟੀ.ਏ. ਵਲੋਂ ਧਾਰਾ 207 ਅਧੀਨ 4 ਵਾਹਨਾਂ ਨੂੰ ਕੀਤਾ ਬੰਦ, 5 ਵਾਹਨਾਂ ਦੇ ਕੱਟੇ ਚਾਲਾਨ
Published
2 years agoon

ਲੁਧਿਆਣਾ : ਸਕੱਤਰ ਰਿਜ਼ਨਲ ਟ੍ਰਾਂਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ‘ਤੇ ਚੈਕਿੰਗ ਕਰਦਿਆਂ 4 ਵਾਹਨਾਂ ਨੂੰ ਧਾਰਾ 207 ਅਧੀਨ ਬੰਦ ਕੀਤਾ ਗਿਆ ਜਦਕਿ 5 ਵਾਹਨਾਂ ਦੇ ਚਾਲਾਨ ਕੱਟੇ ਗਏ ਜਿਨ੍ਹਾਂ ਵਲੋਂ ਓਵਰਲੋਡਿੰਗ, ਦਸਤਾਵੇਜ ਤੋਂ ਬਗੈਰ, ਪ੍ਰੈਸ਼ਰ ਹਾਰਨ ਦੀ ਵਰਤੋਂ ਤੋਂ ਇਲਾਵਾ ਹੋਰ ਨਿਯਮਾਂ ਦੀ ਉਲੰਘਣਾਂ ਕੀਤੀ ਗਈ ਸੀ।
ਇਸ ਤੌਂ ਇਲਾਵਾ ਸਕੱਤਰ ਆਰ.ਟੀ.ਏ. ਨੇ ਦੱਸਿਆ ਕਿ ਹੈਲਪਡੈਸਕ ਨੂੰ ਕੰਪਊਟਰ ਅਤੇ ਸਟਾਫ਼ ਬਿਠਾ ਕੇ ਚਾਲੂ ਕਰ ਦਿੱਤਾ ਗਿਆ ਜਿੱਥੇ ਲੋਕਾਂ ਨੂੰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਕਿਹਾ ਗਿਆ ਕਿ ਹੈਲਪਡੈਸਕ ਤੇ ਆਈਆਂ ਅਰਜ਼ੀਆਂ ਦੀ ਰਿਪੋਰਟ ਉਨ੍ਹਾਂ ਨੂੰ ਸ਼ਾਮ 4 ਵਜੇ ਤੱਕ ਦਿੱਤੀ ਜਾਵੇ ਅਤੇ ਉਨ੍ਹਾਂ ਅਰਜ਼ੀਆਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕੀਤਾ ਜਾਵੇਗਾ।
ਆਰ.ਟੀ.ਏ ਵੱਲੋਂ 8 ਫਰਵਰੀ ਨੂੰ ਪਾਸਿੰਗ ਸਬੰਧੀ ਜਾਰੀ ਹੋਣ ਵਾਲੀ ਆਨਲਾਈਨ ਸੁਵਿਧਾ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਾਹਨੇਵਾਲ ਮੰਡੀ ਵਿਖੇ ਪਾਸਿੰਗ ਕਰਾਊਣ ਲਈ ਲੋਕਾਂ ਨੂੰ ਪਰੀਵਾਹਨ ਪੋਰਟਲ ‘ਤੇ ਆਨਲਾਈਨ ਸਲਾਟ ਮਿਲੇਗਾ ਜਿੱਥੇ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਵੱਲੋਂ ਜੀਓ ਫੈੰਸਿਗ ਰਾਹੀਂ ਟੈਬ ‘ਤੇ ਫੋਟੋੋ ਖਿੱਚੀ ਜਾਵੇਗੀ, ਜਿਸ ਵਿਚ ਹਰ ਗੱਡੀ ਦਾ ਦੋ ਕਿਲੋਮੀਟਰ ਦੇ ਘੇਰੇ ਅੰਦਰ ਹੋਣਾ ਲਾਜ਼ਮੀ ਹੋਵੇਗਾ ।
ਆਰ.ਟੀ.ਏ ਵੱਲੋਂ ਹਦਾਇਤ ਕੀਤੀ ਗਈ ਕਿ ਹੁਣ ਸਾਹਨੇਵਾਲ ਮੰਡੀ ਵਿਖੇ ਗੱਡੀਆਂ ਦੀ ਪਾਸਿੰਗ ਦੋ ਦਿਨ ਦੀ ਬਜਾਏ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਤਿੰਨ ਦਿਨ ਹੋਵੇਗੀ। ਇਸ ਤੋਂ ਇਲਾਵਾ ਆਰ.ਟੀ.ਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਿਜ਼ਨਲ ਟ੍ਰਾਂਸਪੋਰਟ ਦਫਤਰ ਜਾ ਆਟੋਮੇਟਿਡ ਡਰਾਵਿੰਗ ਟੈਸਟ ਟ੍ਰੈਕ ‘ਤੇ ਸੇਵਾਵਾਂ ਲਈ ਸਰਕਾਰ ਵੱਲੋਂ ਨਿਰਧਾਰਤ ਫੀਸ ਆਨਲਾਈਨ ਜਮ੍ਹਾਂ ਕਰਵਾ ਕੇ ਸੇਵਾਵਾਂ ਲਈਆ ਜਾ ਸਕਦੀਆਂ ਹਨ।
You may like
-
ਆਰ.ਟੀ.ਏ. ਵਲੋਂ ਸੜਕਾਂ ‘ਤੇ ਅਚਨਚੇਤ ਚੈਕਿੰਗ ਦੌਰਾਨ 07 ਗੱਡੀਆਂ ਨੂੰ ਧਾਰਾ 207 ਅੰਦਰ ਬੰਦ
-
ਜ਼ਿਲ੍ਹਾ ਪ੍ਰਸ਼ਾਸ਼ਨ ਨਾਗਰਿਕਾਂ ਨੂੰ ਪਾਰਦਰਸ਼ੀ ਸੇਵਾਵਾਂ ਮੁੱਹਈਆ ਕਰਵਾਉਣ ਲਈ ਵਚਨਬੱਧ – ਡਿਪਟੀ ਕਮਿਸ਼ਨਰ
-
ਸੇਫ ਸਕੂਲ ਵਾਹਨ ਪਾਲਿਸੀ ਤਹਿਤ 04 ਸਕੂਲ ਵੈਨਾਂ ਦੇ ਕੀਤੇ ਚਾਲਾਨ
-
ਆਰ.ਟੀ.ਏ. ਵਲੋਂ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ 30 ਵਾਹਨਾਂ ਦੇ ਕੀਤੇ ਚਾਲਾਨ
-
ਆਰ.ਟੀ.ਏ. ਵਲੋਂ ਅਚਨਚੇਤ ਚੈਕਿੰਗ ਦੌਰਾਨ 15 ਵਾਹਨਾਂ ਦੇ ਕੀਤੇ ਚਾਲਾਨ
-
ਆਰ.ਟੀ.ਏ. ਵੱਲੋਂ ਵਾਹਨਾਂ ਦੀ ਅਚਨਚੇਤ ਚੈਕਿੰਗ, ਵੱਖ-ਵੱਖ 10 ਗੱਡੀਆਂ ਦੇ ਕੀਤੇ ਚਲਾਨ