Connect with us

ਪੰਜਾਬੀ

17 ਸਾਲਾ ਸੁਖਮਨੀ ਬਰਾੜ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਾਵਿ-ਪੁਸਤਕ ਭੇਂਂਟ

Published

on

17-year-old Sukhmani Brar presented a poetry book to the Chief Minister of Punjab

ਲੁਧਿਆਣਾ : 17 ਸਾਲਾ ਸੁਖਮਨੀ ਬਰਾੜ ਨੇ ਅੰਗਰੇਜ਼ੀ ਕਾਵਿ ਪੁਸਤਕ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਨੂੰ ਭੇਂਟ ਕੀਤੀ। ਮੁੱਖ ਮੰਤਰੀ ਮਾਨ ਵਲੋਂ ਬੱਚੀ ਦੀ ਹੌਸਲਾ ਅਫਜਾਈ ਕਰਦਿਆਂ ਭਵਿੱਖ ਲਈ ਸੁ਼ਭ ਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਸੁਖਮਨੀ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਆਪਣੀ ਬੱਚੀ ਨੂੰ ਪੁਸਤਕ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਤਿ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਡੂੰਘੀ ਅਤੇ ਵਿਚਾਰਨ ਵਾਲੀ ਪੁਸਤਕ ਹੈ ਜੋ ਲੋਕਾਂ ਦੇ ਮਨਾਂ ਅੰਦਰ ਦੀਆਂ ਆਵਾਜ਼ਾਂ ਬਾਰੇ ਅਮਿੱਟ ਛਾਪ ਛੱਡੇਗੀ।

ਕਾਬਿਲੇਗੌਰ ਹੈ ਕਿ ਸੁਖਮਨੀ ਬਰਾੜ ਵਲੋਂ ‘ਫਸਾਡ’ ਸਿਰਲੇਖ ਹੇਠ ਲਿਖੀ ਅੰਗਰੇਜ਼ੀ ਕਾਵਿ ਪੁਸਤਕ ਨੂੰ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ.ਪੀ. ਸਿੰਘ ਅਤੇ ਉੱਘੇ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਰੀਲੀਜ ਕੀਤਾ ਗਿਆ ਸੀ। ਇਹ ਸੁਖਮਨੀ ਦੀ ਦੂਜੀ ਕਾਵਿ-ਪੁਸਤਕ ਹੈ, ਪਹਿਲੀ ਪੁਸਤਕ ਦਾ ਸਿਰਲੇਖ ‘ਲੌਸਟ ਇਨ ਦ ਨਾਈਟ ਸਕਾਈ’ ਸੀ।

Facebook Comments

Trending