Connect with us

ਪੰਜਾਬੀ

ਆਰ.ਟੀ.ਏ ਵੱਲੋ 11 ਵੱਖ ਵੱਖ ਗੱਡੀਆਂ ਨੂੰ ਕੀਤਾ ਬੰਦ ਅਤੇ 3 ਹੋਰ ਦੇ ਕੀਤੇ ਚਲਾਨ

Published

on

RTA stopped 11 different trains and challaned 3 others

ਲੁਧਿਆਣਾ : ਸਕੱਤਰ ਆਰ.ਟੀ.ਏ ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵੱਲੋਂ ਸਮਰਾਲਾ ਚੌਂਕ ਤੋਂ ਵਰਧਮਾਨ ਹੁੰਦੇ ਹੋਏ ਅਮਰਗੜ੍ਹ ਬੁਢੇਵਾਲ ਦੀਆਂ ਸੜਕਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੌਰਾਨ 3 ਟਿੱਪਰ ਜਿਨਾਂ ਵਿੱਚੋਂ 01 ਟਿੱਪਰ ਦਾ ਚਲਾਨ ਓਵਰਲੋਡ ਹੋਣ ਕਰਕੇ ਕੀਤਾ ਗਿਆ ਅਤੇ 02 ਨੂੰ ਧਾਰਾ 207 ਅੰਦਰ ਓਵਰਲੋਡ ਅਤੇ ਕਾਗਜ ਪੂਰੇ ਨਾ ਹੋਣ ਕਾਰਨ ਬੰਦ ਕੀਤਾ ਗਿਆ।

ਉਹਨਾਂ ਕਿਹਾ ਕਿ 03 ਟਰੱਕ ਜਿਨਾਂ੍ਹ ਵਿੱਚੋਂ ਇੱਕ ਨੂੰ ਬੰਦ ਕੀਤਾ ਅਤੇ ਦੋ ਹੋਰ ਦਾ ਕਾਗਜ ਪੂਰੇ ਨਾ ਹੋਣ ਕਰਕੇ ਅਤੇ ਓਵਰਲੋਡ ਹੋਣ ਕਰਕੇ ਚਲਾਨ ਕੀਤਾ ਅਤੇ 08 ਕੈਂਟਰ ਨੂੰ ਕਾਗਜ ਪੂਰੇ ਨਾ ਹੋਣ ਕਰਕੇ ਅਤੇ ਓਵਰਲੋਡ ਹੋਣ ਕਾਰਨ ਧਾਰਾ 207 ਅੰਦਰ ਬੰਦ ਕੀਤਾ । ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਡਾ. ਪੂਨਮਪ੍ਰੀਤ ਕੌਰ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲਘਣਾ ਨਾ ਕੀਤੀ ਜਾਵੇ।

ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਉਹਨਾਂ ਕਿਹਾ ਕਿ ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸ ਦਾ ਚਲਾਨ ਕੀਤਾ ਜਾਏਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

Facebook Comments

Trending