Connect with us

ਪੰਜਾਬੀ

ਆਰ.ਟੀ.ਏ. ਲੁਧਿਆਣਾ ਵੱਲੋਂ 20 ਵਾਹਨਾਂ ਨੂੰ ਰੋਕਿਆ, 12 ਗੱਡੀਆਂ ਕੀਤੀਆਂ ਬੰਦ, 8 ਦੇ ਕੀਤੇ ਚਲਾਨ

Published

on

RTA Ludhiana stopped 20 vehicles, 12 vehicles were closed, 8 were challaned

ਲੁਧਿਆਣਾ : ਸਕੱਤਰ ਆਰ.ਟੀ.ਏ., ਲੁਧਿਆਣਾ ਵੱਲੋਂ ਮਿਤੀ ਦੇਰ ਰਾਤ ਅਤੇ ਤੜਕ ਸਵੇਰ ਲੁਧਿਆਣਾ ਦੀਆਂ ਵੱਖ -ਵੱਖ ਸੜਕਾਂ ਲਾਡੋਵਾਲ, ਸਮਰਾਲਾ ਚੌਂਕ ਤੋਂ ਕੋਹਾੜਾ , ਬੁਢੇਵਾਲ ਅਤੇ ਮਾਛੀਵਾੜਾ ਤੱਕ ਚੈਕਿੰਗ ਕੀਤੀ ਗਈ।

ਆਰ.ਟੀ.ਏ. ਵਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਕਈ ਗੱਡੀਆਂ ਕੈਂਟਰ, ਟਰੱਕ, ਟਿੱਪਰ – ਓਵਰਲੋਡ, ਓਵਰਹਾਈਟ, ਬਿਨਾਂ ਟੈਕਸ, ਪ੍ਰਦੂਸ਼ਣ, ਪਰਮਿਟ ਅਤੇ ਬਿਨਾਂ ਫਿਟਨਸ ਸੜ੍ਹਕ ‘ਤੇ ਚਲਦੀਆਂ ਪਾਈਆਂ ਗਈਆਂ ਜਿਨ੍ਹਾਂ  ਵਿੱਚੋਂ 20 ਗੱਡੀਆਂ ਰੋਕੀਆਂ ਗਈਆਂ, 12 ਬੰਦ ਕੀਤੀਆਂ ਅਤੇ 8 ਦੇ ਚਲਾਨ ਕੀਤੇ ਗਏੇ। ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ .

ਉਨ੍ਹਾਂ  ਟਰਾਂਸਪੋਰਟ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜ੍ਹਕ ‘ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Facebook Comments

Trending