Connect with us

ਪੰਜਾਬੀ

7 ਸਾਲਾਂ ਤੋਂ ਥਾਈਲੈਂਡ ਜੇਲ੍ਹ ਚ ਬੰਦ ਵਿਅਕਤੀ ਨੂੰ ਰਿਹਾਅ ਕਰਵਾ ਲਿਆਦਾਂ ਭਾਰਤ ਵਾਪਸ

Published

on

A person imprisoned in Thailand jail for 7 years was released back to India

ਲੁਧਿਆਣਾ : ਲੁਧਿਆਣਾ ਦੇ ਰਹਿਣ ਵਾਲੇ ਸੋਹਨ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਥਾਈਲੈਂਡ ਦੀ ਧਰਤੀ ਤੇ 2010 ਵਿੱਚ ਪਹੁੰਚੇ 2015 ਵਿੱਚ ਥਾਈਲੈਂਡ ਸਰਕਾਰ ਨੇ ਸੋਹਨ ਸਿੰਘ ਨੂੰ ਬਰਮਾਂ ਦਾ ਨਾਗਰਿਕ ਦਸ ਉਸ ਨੂੰ ਜੇਲ ਵਿਚ ਸੁੱਟ ਦਿੱਤਾ । ਜੇਲ੍ਹ ਵਿੱਚ ਸੋਹਨ ਸਿੰਘ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਜਿਆਦਾਤਰ ਖਾਨਾ ਨੋਨ ਵੇਜ ਖਿਲਾਇਆ ਜਾਂਦਾ ਹੈ ਸੋਹਣ ਸਿੰਘ ਨੌਣ ਵੇਜ਼ ਨਹੀਂ ਖਾਦਾਂ ਸੀ ਇਕ ਟਾਈਮ ਖਿਚੜੀ ਦਿੱਤੀ ਜਾਂਦੀ ਸੀ।

ਕਿਸੇ ਤਰੀਕੇ ਨਾਲ ਉਸ ਦਾ ਸੰਪਰਕ ਉਥੋਂ ਦੀ ਇਕ ਸਮਾਜਿਕ ਸੰਸਥਾ ਨਾਲ ਹੋਇਆ ਜਿਨ੍ਹਾਂ ਨੇ ਵਿਧਾਇਕ ਗਰੇਵਾਲ ਅਤੇ ਆਪ ਆਗੂ ਕੁਲਵਿੰਦਰ ਗਰੇਵਾਲ ਨਾਲ ਸੰਪਰਕ ਕੀਤਾ ਤੇ ਇਸ ਤੋਂ ਬਾਅਦ ਵਿਧਾਇਕ ਗਰੇਵਾਲ ਅਤੇ ਉਹਨਾਂ ਦੇ ਭਰਾ ਕੁਲਵਿੰਦਰ ਗਰੇਵਾਲ ਨੇ ਸੋਹਣ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਅੰਬੈਸੀ ਨਾਲ ਗੱਲ-ਬਾਤ ਕੀਤੀ ਗਈ ਤੇ ਸੋਹਣ ਸਿੰਘ ਦੇ ਭਾਰਤੀ ਹੋਣ ਦੇ ਸਬੂਤ ਸੌਂਪੇ ਗਏ ਤੇ ਲੱਖ ਕੋਸ਼ਿਸ਼ਾਂ ਦੇ ਬਾਅਦ ਸੋਹਨ ਸਿੰਘ ਨੂੰ ਰਿਹਾਅ ਕਰਵਾ ਕੇ ਭਾਰਤ ਲਿਆਂਦਾ ਗਿਆ ।

Facebook Comments

Advertisement

Trending