ਪੰਜਾਬੀ
1 ਕਰੋੜ ਦੀ ਲਾਗਤ ਨਾਲ ਚਚਰਾੜੀ ਤੋਂ ਰੂਮੀ ਤਕ ਬਣੇਗੀ ਸੜਕ
Published
3 years agoon

ਜਗਰਾਓਂ (ਲੁਧਿਆਣਾ) : ਇਲਾਕੇ ਦੇ 4 ਪਿੰਡਾਂ ਦੀ ਦਹਾਕੇ ਪੁਰਾਣੀ ਮੰਗ ਪਿੰਡ ਚਚਰਾੜੀ ਤੋਂ ਰੂਮੀ ਤਕ ਕੱਚੇ ਰਸਤੇ ਤੇ ਕੈਪਟਨ ਸੰਦੀਪ ਸੰਧੂ ਦੇ ਯਤਨਾਂ ਸਦਕਾ ਨਵੀਂ ਸੜਕ ਬਨਾਉਣ ਨੂੰ ਹਰੀ ਝੰਡੀ ਮਿਲ ਗਈ। ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਜੇਰੇ ਨਿਗਰਾਨੀ ਹੇਠ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਇਸ ਸੜਕ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਇਸ ਸੜਕ ਦੇ ਨਿਰਮਾਣ ਦੇ ਨਾਲ ਇਲਾਕੇ ਦੇ ਪਿੰਡ ਚਚਰਾੜੀ, ਰੂੰਮੀ, ਛੱਜਾਵਾਲ ਤੇ ਢੋਲਣ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਚਾਰਾਂ ਪਿੰਡਾਂ ਨੂੰ ਜੋੜਣ ਵਾਲੀ ਇਸ ਸੜਕ ਦੇ ਕੱਚੇ ਰਸਤੇ ਕਾਰਨ ਪੈਦਲ ਲੰਘਣਾ ਵੀ ਅੌਖਾ ਸੀ। ਪਿੰਡ ਵਾਸੀਆਂ ਵੱਲੋਂ ਇਸ ਸੜਕ ਦੇ ਨਿਰਮਾਣ ਲਈ ਕੈਪਟਨ ਸੰਦੀਪ ਸੰਧੂ ਅੱਗੇ ਅਪੀਲ ਕੀਤੀ ਗਈ ਸੀ।
ਕੈਪਟਨ ਸੰਦੀਪ ਸੰਧੂ ਨੇ ਕਿਹਾ ਉਨ੍ਹਾਂ ਹਮੇਸ਼ਾ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਤੇ ਉਨ੍ਹਾਂ ਵਿਚਾਲੇ ਪੁਲ਼ ਦਾ ਕੰਮ ਕੀਤਾ ਹੈ। ਇਸ ਸੜਕ ਨੂੰ ਪਾਸ ਕਰਵਾਉਣ ਲਈ ਵੀ ਉਨ੍ਹਾਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਿਆ। ਉਨ੍ਹਾਂ ਦੱਸਿਆ 4 ਕਿਲੋਮੀਟਰ ਇਸ ਕੱਚੇ ਰਸਤੇ ‘ਤੇ ਸਰਕਾਰ ਵੱਲੋਂ 1 ਕਰੋੜ 3 ਲੱਖ ਰੁਪਏ ਖਰਚ ਕੀਤੇ ਜਾਣਗੇ।
You may like
-
ਸੋਲਰ ਲਾਈਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਦੇ OSD ਕੈਪਟਨ ਸੰਦੀਪ ਸੰਧੂ ਨੂੰ ਕੀਤਾ ਨਾਮਜ਼ਦ
-
ਜਗਰਾਉਂ ‘ਚ ਟਰੱਕ ਡਰਾਈਵਰਾਂ ਨੇ ਕਲੇਰ ਦੀ ਚੋਣ ਮੁਹਿੰਮ ਨੂੰ ਕੀਤਾ ਤੇਜ਼
-
ਦਾਖਾ ਹਲਕੇ ‘ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ – ਸੰਧੂ
-
ਕਾਂਗਰਸ ਸਰਕਾਰ ਮੁੜ ਲਿਆਉਣ ਲਈ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ
-
ਲੁਧਿਆਣਾ ਵਿੱਚ ਇਸ ਵਾਰ ਕਾਂਗਰਸ ਉਮੀਦਵਾਰਾਂ ਨੂੰ ਟੱਕਰ ਦੇਣਗੇ ਬਾਗ਼ੀ ਕਾਂਗਰਸੀ
-
ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪਹਿਲੇ ਨੰਬਰ ‘ਤੇ : ਕੋਟਲੀ