Connect with us

ਪੰਜਾਬੀ

ਦਿੱਲੀ ਮੋਰਚੇ ‘ਚ ਹਿੱਸਾ ਲੈਣ ਵਾਲੇ ਕਿਸਾਨਾਂ, ਮਜ਼ਦੂਰਾਂ ਦਾ ਕੀਤਾ ਸਨਮਾਨ

Published

on

Respect to the farmers and laborers who took part in the Delhi Morcha

ਜੋੜੇਪੁਲ ਜਰਗ / ਲੁਧਿਆਣਾ : ਪਿੰਡ ਚਕੋਹੀ ਵਿਖੇ ਕਿਸਾਨਾਂ ਦੀ ਹੋਈ ਜਿੱਤ ‘ਤੇ ਪੂਰੇ ਪਿੰਡ ‘ਚ ਜਾਗੋ ਕੱਢੀ ਗਈ ਤੇ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ‘ਚ ਪ੍ਰਵਾਸੀ ਭਰਾਵਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਦਿੱਲੀ ਮੋਰਚੇ ‘ਚ ਪਿੰਡ ਵੱਲੋਂ ਹਿੱਸਾ ਲੈਣ ਵਾਲੇ ਕਿਸਾਨਾਂ, ਮਜ਼ਦੂਰਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।

ਜਾਗੋ ਦੇ ਮਾਹੌਲ ‘ਚ ਪੂਰੇ ਪਿੰਡ ‘ਚ ਲੱਡੂ ਵੰਡੇ ਤੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਕਾਮਰੇਡ ਜਗਤਾਰ ਸਿੰਘ, ਸਰਪੰਚ ਗੁਰਦਰਸ਼ਨ ਸਿੰਘ, ਮਾ. ਸੁਰਜੀਤ ਸਿੰਘ, ਰਾਜਵੀਰ ਸਿੰਘ, ਹਰਨੇਕ ਸਿੰਘ, ਜਗਜੀਤ ਸਿੰਘ ਜੱਗਾ, ਇੰਦਰਜੀਤ ਸਿੰਘ, ਗੁਰਜਿੰਦਰ ਸਿੰਘ ਕਾਲਾ, ਸੁਰਿੰਦਰ ਸਿੰਘ ਜਰਮਨੀ, ਸੁਖਦੇਵ ਸਿੰਘ, ਪਵਿੱਤਰ ਸਿੰਘ, ਗੁਰਮੇਲ ਸਿੰਘ, ਸਾਬਕਾ ਸਰਪੰਚ ਭੁਪਿੰਦਰ ਕੌਰ, ਕਸ਼ਮੀਰਾ ਸਿੰਘ, ਸਾਬਕਾ ਪੰਚ ਮਲਕੀਤ ਸਿੰਘ, ਪੰਚ ਭੁਪਿੰਦਰ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।

Facebook Comments

Trending