Connect with us

ਧਰਮ

ਸ਼ਰਧਾ ਭਾਵ ਨਾਲ ਮਨਾਇਆ ਸੰਗਰਾਂਦ ਦਾ ਦਿਹਾੜਾ

Published

on

Day of Sangranad celebrated with devotion

ਸ੍ਰੀ ਮਾਛੀਵਾੜਾ ਸਾਹਿਬ / ਲੁਧਿਆਣਾ : ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੋਹ ਮਹੀਨੇ ਦਾ ਸੰਗਰਾਂਦ ਦਾ ਦਿਹਾੜਾ ਸੰਗਤ ਵਲੋਂ ਸ਼ਰਧਾ ਭਾਵ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਘਰਿਆਲਾ ਨੇ ਦੱਸਿਆ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਭਾਈ ਸੁਖਵੀਰ ਸਿੰਘ ਤੇ ਭਾਈ ਜਜਵਿੰਦਰ ਸਿੰਘ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।

ਉਪਰੰਤ ਢਾਡੀ ਜਥਿਆਂ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸੰਗ ਸੁਣਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਬਚਿੱਤਰ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕਥਾਵਾਚਕ ਭਾਈ ਇਕਨਾਮ ਸਿੰਘ ਵਲੋਂ ਵੀ ਸੰਗਰਾਂਦ ਮਹੀਨੇ ਦੇ ਅਧਾਰ ‘ਤੇ ਕਥਾ ਕੀਤੀ ਗਈ। ਦੁਪਹਿਰ ਤੋਂ ਬਾਅਦ ਹੈੱਡ ਗ੍ੰਥੀ ਭਾਈ ਹਰਪਾਲ ਸਿੰਘ ਵਲੋਂ ਸਮਾਪਤੀ ਦੀ ਅਰਦਾਸ ਕਰ ਸਮਾਗਮ ਸੰਪੰਨ ਕੀਤਾ ਗਿਆ।

Facebook Comments

Trending