ਪੰਜਾਬੀ

ਪਸ਼ੂਆਂ ‘ਤੇ ਅਤਿਆਚਾਰ ਰੋਕੂ ਸੁਸਾਇਟੀ ਦੀ ਹੋਈ ਰਜਿਸਟਰੇਸ਼ਨ

Published

on

ਲੁਧਿਆਣਾ : ਪਸ਼ੂਆਂ ਉੱਪਰ ਹੁੰਦੇ ਜ਼ੁਲਮ ਨੂੰ ਰੋਕਣ ਲਈ ਜਿਲਾ ਪ੍ਰਸ਼ਾਸਨ ਲੁਧਿਆਣਾ ਵਲੋਂ ਪਸ਼ੂਆਂ ‘ਤੇ ਅੱਤਿਆਚਾਰ ਰੋਕੂ ਸੁਸਾਇਟੀ ਐਸ.ਪੀ.ਸੀ.ਏ. ਲੁਧਿਆਣਾ ਦੀ ਬਾਕਾਇਦਾ ਰਜਿਸਟਰੇਸ਼ਨ ਕਰਵਾ ਲਈ ਗਈ ਹੈ। ਡਿਪਟੀ ਕਮਿਸ਼ਨਰ ਦੀ ਅਗਵਾਈ ਅਧੀਨ ਇਸ ਕਾਨੂੰਨੀ ਪ੍ਰਕਿਰਿਆ ਨੂੰ ਨੇਪਰੇ ਚਾੜਿ੍ਆ ਗਿਆ ਹੈ। ਸੁਸਾਇਟੀ ਦੇ ਰਜਿਸਟਰਡ ਹੋਣ ਨਾਲ ਹੁਣ ਜਿੱਥੇ ਪਸ਼ੂਆਂ ਉੱਪਰ ਹੁੰਦੇ ਅਤਿਆਚਾਰਾਂ ਨੂੰ ਠੱਲ ਪਵੇਗੀ ਉਥੇ ਦਾਨੀ ਸੱਜਣ ਇਸ ਪੁੰਨ ਦੇ ਕੰਮ ਲਈ ਆਪਣਾ ਆਰਥਿਕ ਯੋਗਦਾਨ ਵੀ ਪਾ ਸਕਣਗੇ।

ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ:ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ 18 ਸਾਲ ਦੀ ਉਮਰ ਤੋਂ ਵੱਧ ਦਾ ਕੋਈ ਵੀ ਨਾਗਰਿਕ ਸਧਾਰਨ ਮੈਂਬਰਸਿਪ ਲੈਣ ਲਈ ਇਕੋ ਵਾਰ ਮਹਿਜ ਇੱਕ ਸੌ ਰੁਪਏ ਦਾਖਲਾ ਫੀਸ ਅਤੇ ਦੋ ਸੌ ਰੁਪਏ ਸਾਲਾਨਾ ਫੀਸ ਨਾਲ ਆਮ ਮੈਂਬਰ ਬਣ ਸਕਦਾ ਹੈ। ਜਦਕਿ ਜੀਵਨ ਮੈਂਬਰ ਬਨਣ ਲਈ ਇਹ ਫੀਸ ਯਕਮੁਸ਼ਤ ਦਸ ਹਜਾਰ ਰੁਪਏ ਹੋਏਗੀ।

ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਦੀ ਸੇਵਾ ਵਿੱਚ ਲਗਾਤਾਰ ਸਰਗਰਮ ਨਾਮਵਰ ਸਖਸ਼ੀਅਤਾਂ ਲਈ ਇਹ ਮੈਂਬਰਸਿਪ ਬਿਲਕੁਲ ਮੁਫਤ ਹੋਵੇਗੀ। ਇਹ ਸੁਸਾਇਟੀ ਕਿਸੇ ਵੀ ਤਰਾਂ ਦੇ ਬਿਮਾਰ, ਬੇਸਹਾਰਾ ਅਤੇ ਜ਼ੁਲਮ ਦੇ ਸ਼ਿਕਾਰ ਪਸ਼ੂਆਂ ਨਾਲ ਸਬੰਧਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਮੱਦਦਗਾਰ ਸਾਬਤ ਹੋਏਗੀ। ਇਹ ਸੁਸਾਇਟੀ ਪਸ਼ੂ ਪ੍ਰੇਮੀਆਂ ਨੂੰ ਖੁੱਲ ਕੇ ਦਾਨ ਕਰਨ ਦੀ ਅਪੀਲ ਕਰਦੀ ਹੈ।

Facebook Comments

Trending

Copyright © 2020 Ludhiana Live Media - All Rights Reserved.