Connect with us

ਪੰਜਾਬੀ

ਐਨ ਕਿਊ ਐਸ ਦੀ ਟੀਮ ਵੱਲੋ ਸਬ ਡਵੀਜਨਲ ਹਸਪਤਾਲ ਨੂੰ ਰੀਸਰਟੀਫਿਕੇਸ਼ਨ ਜਾਰੀ

Published

on

Recertification issued to sub divisional hospital by NQS team

ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਟੀਮ ਵੱਲੋ ਐਨ ਕਿਊ ਐਸ ਦੇ ਅਧੀਨ ਸਬ ਡਵੀਜਨਲ ਹਸਪਤਾਲ ਜਗਰਾਂਓ ਦੀ ਕੀਤੀ ਗਈ ਜਾਂਚ ਦੌਰਾਨ ਰੀਸਰਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨਾ ਦੱਸਿਆ ਕਿ ਕੇਂਦਰੀ ਜਾਂਚ ਟੀਮ ਵੱਲੋ ਦਸੰਬਰ 2022 ਵਿੱਚ ਸਬ ਡਵੀਜ਼ਨਲ ਹਸਪਤਾਲ ਜਗਰਾਂਓ ਵਿਖੇ ਜਾਂਚ ਕੀਤੀ ਗਈ ਸੀ।ਇਸ ਦੀ ਜ਼ੋ ਰਿਪੋਰਟ ਆਈ ਹੈ ਉਸ ਵਿਚ ਸਬ ਡਵੀਜਨਲ ਹਸਪਤਾਲ ਜਗਰਾਂਓ 93 ਫੀਸਦੀ ਅੰਕ ਪ੍ਰਾਪਤ ਕਰਕੇ ਰੀਸਰਟੀਫਿਕੇਸ਼ਨ ਹਾਸਲ ਕਰਨ ਵਿੱਚ ਸਫਲ ਰਿਹਾ ਹੈ।

ਉਨਾ ਦੱਸਿਆ ਕਿ ਇਹ ਜਿਲ੍ਹਾ ਲੁਧਿਆਣਾ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ।ਉਨਾਂ ਦੱਸਿਆ ਕਿ ਹਸਪਤਾਲ ਦੇ ਸਟਾਫ ਵੱਲੋ ਬੜੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਕੇ ਇਸ ਹਸਪਤਾਲ ਦੇ ਕੰਮ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਹੈ।ਕੇਂਦਰੀ ਜਾਂਚ ਟੀਮ ਵੱਲੋ ਹਸਪਤਾਲ ਦੀ ਹਰ ਇੱਕ ਪਹਿਲੂ ਤੇ ਬੜੀ ਹੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਨੂੰ ਕਿਸੇ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀ ਕਰਨਾ ਪੈਂਦਾ।

ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਕੀ ਸਮੇ ਸਿਰ ਦਿੱਤੀਆ ਜਾ ਰਹੀਆਂ ਹਨ।ਇਸ ਤੋ ਇਲਾਵਾ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਨਹੀਂ। ਉਨਾਂ ਦੱਸਿਆ ਕਿ ਹਸਪਤਾਲ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਸੀ ਇਸ ਲਈ ਦੂਸਰੀ ਵਾਰ ਰੀਸਰਟੀਫਿਕੇਸ਼ਨ ਹਾਸਲ ਕੀਤਾ ਹੈ। ਇਸ ਮੌਕੇ ਤੇ ਸਿਵਲ ਸਰਜਨ ਵੱਲੋ ਸੀਨੀਅਰ ਮੈਡੀਕਲ ਅਫਸਰ ਜਗਰਾਓ ਡਾ. ਪੁਨੀਤ ਸਿੱਧੂ ਅਤੇ ਸਮੂਹ ਸਟਾਫ ਨੁੰ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ।

Facebook Comments

Trending