ਪੰਜਾਬੀ
ਰਸ਼ਮੀਕਾ ਮੰਦਾਨਾ ਦਾ ਨਜ਼ਰ ਆਇਆ ਹੌਟ ਅੰਦਾਜ਼, ਕ੍ਰੌਪ ਟੌਪ ਅਤੇ ਪਲਾਜ਼ੋ ’ਚ ਲੱਗ ਰਹੀ ਖੂਬਸੂਰਤ
Published
3 years agoon

ਅਦਾਕਾਰਾ ਰਸ਼ਮੀਕਾ ਮੰਦਾਨਾ ਇੰਨੀਂ ਦਿਨੀਂ ਸਰਖੀਆਂ ਚੁਰਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਨਵੇਂ ਅਪਡੇਟਸ, ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਰਸ਼ਮਿਕਾ ਮੰਦਾਨਾ ਦੀ ਮੁਸਕਰਾਹਟ ’ਤੇ ਪ੍ਰਸ਼ੰਸਕ ਦਿਲ ਹਾਰ ਬੈਠਦੇ ਹਨ। ਇਸੇ ਲਈ ਉਸ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾਂਦਾ ਹੈ।
ਹਾਲ ਹੀ ’ਚ ਰਸ਼ਮੀਕਾ ਦੀਆਂ ਸਟਾਈਲਿਸ਼ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ’ਚ ਅਦਾਕਾਰਾ ਦਾ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ। ਰਸ਼ਮੀਕਾ ਨੇ ਤਸਵੀਰਾਂ ’ਚ ਕ੍ਰੌਪ ਟੌਪ ਨਾਲ ਪਲਾਜ਼ੋ ਪਾਇਆ ਹੈ। ਬਲੂ ਕਲਰ ਦੇ ਡਿਜ਼ਾਈਨਰ ਆਊਟਫਿਟਸ ’ਚ ਰਸ਼ਮਿਕਾ ਦਾ ਸਟਾਈਲ ਦੇਖਣ ਵਾਲਾ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਦੇ ਝੁਮਕੇ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ।
ਅਦਾਕਾਰਾ ਇਸ ਲੁੱਕ ’ਚ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਹਰ ਕੋਈ ਅਦਾਕਾਰਾ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਿਹਾ ਹੈ। ਰਸ਼ਮੀਕਾ ਦੇ ਚਿਹਰੇ ਦੀ ਮੁਸਕਾਨ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੀ ਹੈ।
ਰਸ਼ਮੀਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਸ਼ਮੀਕਾ ਸਾਊਥ ਅਦਾਕਾਰਾ ਹੈ। ਅਦਾਕਾਰਾ ਨੇ ਹਾਲ ਹੀ ’ਚ ਫ਼ਿਲਮ ‘ਗੁਡਬਾਏ’ ’ਚ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਦੇ ਨਾਲ ਦੱਸ ਦੇਈਏ ਅਦਾਕਾਰਾ ਨਾਲ ਇਸ ਫ਼ਿਲਮ ’ਚ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਰਸ਼ਮੀਕਾ ਅਮਿਤਾਭ ਬੱਚਨ ਦੀ ਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫ਼ਿਲਮ 7 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਸਤਿੰਦਰ ਸੱਤੀ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਫੈਨਜ਼ ਵੀ ਆਖਣਗੇ- ਵਾਹ ਜੀ ਵਾਹ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ