Connect with us

ਪੰਜਾਬੀ

 ਬਾਲ ਮਜਦੂਰੀ ਦੀ ਰੋਕਥਾਮ ਲਈ ਬਾਕਸ ਫੈਕਟਰੀ ਵਿੱਚ ਅਚਨਚੇਤ ਚੈਕਿੰਗ

Published

on

Random checking in box factory to prevent child labour

ਲੁਧਿਆਣਾ :  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਬਾਲ ਮਜਦੂਰੀ ਦੀ ਰੋਕਥਾਮ ਲਈ ਕਾਕੋਵਾਲ ਰੋਡ ‘ਤੇ ਬਾਕਸ ਫੈਕਟਰੀ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋ ਕਾਕੋਵਾਲ ਰੋਡ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਰੇਡ ਕੀਤੀ ਗਈ ਅਤੇ ਆਮ ਜਨਤਾ ਨੂੰ ਬਾਲ ਮਜ਼ਦੂਰੀ ਬਾਰੇ ਜਾਗਰੂਕ ਕੀਤਾ ਗਿਆ ।

ਟੀਮ ਵਿੱਚ ਸ਼੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ, ਡਾ: ਲਵਿਸ਼ ਵਡੈਰਾ, ਮੈਡੀਕਲ ਅਫਸਰ, ਸਨਦੀਪ ਸਿੰਘ, ਹਰਪ੍ਰੀਤ ਕੌਰ ਲੇਬਰ ਇੰਸਪੈਕਟਰ, ਸ਼੍ਰੀ ਪ੍ਰਦੀਪ ਕੁਮਾਰ ਅਤੇ ਸ਼੍ਰੀ ਗੌਰਵ ਪੁਰੀ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਤਰਸੇਮ ਸਿੰਘ,  ਪੁਲਿਸ ਵਿਭਾਗ ਅਤੇ ਸ਼੍ਰੀ ਹਰਮਿੰਦਰ ਸਿੰਘ, ਸਿੱਖਿਆ ਵਿਭਾਗ ਵੀ ਸ਼ਾਮਲ ਸਨ।

Facebook Comments

Trending