Connect with us

ਪੰਜਾਬ ਨਿਊਜ਼

ਕਿਸਾਨੀ ਸੰਘਰਸ਼ ਲਈ ਸੰਘਰਸ਼ ਕਰਨ ਵਾਲੇ ਰਾਣਾ ਸਨਮਾਨਿਤ

Published

on

Rana honored for his struggle for peasant struggle

ਜਗਰਾਓਂ / ਲੁਧਿਆਣਾ : ਹਰਿਆਣਾ ਦੇ ਸੋਨੀਪਤ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਕਿਸਾਨੀ ਸੰਘਰਸ਼ ‘ਚ ਪਾਏ ਅਹਿਮ ਯੋਗਦਾਨ ‘ਤੇ ਅੱਜ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।

ਜਿਕਰਯੋਗ ਹੈ ਕਿ ਰਾਣਾ ਨੇ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦੀ ਖਾਤਰਦਾਰੀ ਲਈ ਲੱਖਾਂ ਰੁਪਏ ਹੀ ਖਰਚ ਨਹੀਂ ਕੀਤੇ ਬਲਕਿ ਸਰਕਾਰਾਂ ਦਾ ਜ਼ੁਲਮ ਵੀ ਸਿਹਾ। ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਰਾਮ ਸਿੰਘ ਰਾਣਾ ਨੇ ਕਿਸਾਨਾਂ ਦੇ ਹੱਕ ‘ਚ ਨਿਤਰਨ ਤੇ ਉਨ੍ਹਾਂ ਦੀ ਦਿਨ ਰਾਤ ਸੇਵਾ ਲਈ ਜਿਸ ਤਰ੍ਹਾਂ ਖੁਦ ਨੂੰ ਸਮਰਪਿਤ ਕੀਤਾ ਹੈ, ਉਸ ਲਈ ਉਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਨੀ ਹੀ ਘੱਟ ਹੈ।

ਰਾਮ ਸਿੰਘ ਰਾਣਾ ਸਮਾਜ ਲਈ ਚਾਨਣ ਮੁਨਾਰਾ ਬਣ ਗਏ ਹਨ ਜਿਨ੍ਹਾਂ ਨੇ ਪਾਣੀ ਵਾਂਗ ਰੁਪਏ ਕਿਸਾਨਾਂ ਦੀ ਸੇਵਾ ਵਿਚ ਵਹਾਉਂਦਿਆਂ ਸਰਕਾਰੀ ਜ਼ਬਰ ਜ਼ੁਲਮ ਵੀ ਬਰਦਾਸ਼ਤ ਕੀਤਾ ਪਰ ਕਿਸਾਨੀ ਸੇਵਾ ਦੇ ਮਕਸਦ ਤੋਂ ਪਿੱਛੇ ਨਹੀਂ ਹਟੇ। ਅਜਿਹੇ ਨੇਕ ਤੇ ਦਿ੍ੜ ਇਰਾਦੇ ਵਾਲੀਆਂ ਸ਼ਖ਼ਸੀਅਤਾਂ ‘ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਜਿਸ ਸਦਕਾ ਰਾਮ ਸਿੰਘ ਰਾਣਾ ਨੇ ਕਿਸਾਨੀ ਸੰਘਰਸ਼ ਨੂੰ ਜਿੱਤਣ ਲਈ ਪੇ੍ਰਿਆ, ਬਲ ਦਿੱਤਾ ਤੇ ਚੱਟਾਨ ਵਾਂਗ ਸਾਥ ਦਿੰਦਿਆਂ ਫਤਿਹ ਕੀਤਾ। ਉਨ੍ਹਾਂ ਕਿਹਾ ਰਾਮ ਸਿੰਘ ਰਾਣਾ ਦਾ ਜਿਨਾਂ ਧੰਨਵਾਦ, ਸਨਮਾਨ ਕੀਤਾ ਜਾਵੇ, ਉਨਾਂ ਹੀ ਘੱਟ ਹੈ।

ਇਸ ਮੌਕੇ ਰਾਮ ਸਿੰਘ ਰਾਣਾ ਨੇ ਕਿਹਾ ਉਨ੍ਹਾਂ ਕਿਸਾਨਾਂ ਲਈ ਨਹੀਂ, ਆਪਣੇ ਭਰਾਵਾਂ ਲਈ ਸਭ ਕੁਝ ਕੀਤਾ ਹੈ। ਖੁਸ਼ੀ ਹੈ ਕਿ ਉਨ੍ਹਾਂ ਦੀ ਸੇਵਾ ਬੇਕਾਰ ਨਹੀਂ ਗਈ, ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸਾਨਾਂ ਦੀ ਜਿੱਤ ਹੋਈ। ਅੱਜ ਦੇਸ਼ ਦੇ ਕਿਸਾਨ ਦੇ ਹਰ ਘਰ ਵਿਚ ਖੁਸ਼ੀਆਂ ਹਨ।

Facebook Comments

Trending