Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਨੇ ਅੰਤਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫੈਸਟੀਵਲ ਵਿਚੋਂ ਜਿੱਤੇ ਇਨਾਮ

Published

on

Ramgarhia Girls College won prizes in the Inter University North Zone Youth Festival

ਲੁਧਿਆਣਾ : ਯੂਨੀਵਰਸਿਟੀ ਆਫ਼ ਜੰਮੂ ਵੱਲੋਂ 36ਵੇ ਅੰਤਰ ਯੂਨੀਵਰਸਿਟੀ ਨੌਰਥ ਜ਼ੋਨ ਯੁਵਕ ਮੇਲੇ ਦਾ ਆਯੋਜਨ ਜੰਮੂ ਵਿਖੇ ਕੀਤਾ ਗਿਆ। ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਦੇ ਹੋਏ ਕਾਲਜ ਦੀ ਗਰੁੱਪ ਸੌਂਗ ਟੀਮ ,ਰੰਗੋਲੀ ਅਤੇ ਇੰਸਟਾਲੇਸ਼ਨ ਨੇ ਇਸ ਸਮਾਗਮ ਵਿੱਚ ਭਾਗ ਲਿਆ।

ਗਰੁੱਪ ਸੌਂਗ (ਇੰਡੀਅਨ), ਗਰੁੱਪ ਸੋਂਗ (ਵੈਸਟਰਨ),ਸੋਲੋ ਸੋਂਗ (ਇੰਡੀਅਨ) ਸੋਲੋ ਸੌਂਗ (ਵੈਸਟਰਨ) ਸੋਲੋ ਵੈਸਟਰਨ ਇੰਸਟੁਮੈਂਟ ਟੀਮ ਵਿੱਚ ਜਸਪ੍ਰੀਤ ਕੌਰ, ਸ਼ਰਨਪ੍ਰੀਤ ਕੌਰ, ਰਾਧਿਕਾ ਮਲਹੋਤਰਾ, ਪ੍ਰੀਤੀ ਸਿੱਧੂ, ਜਸਲੀਨ ਕੌਰ ,ਤਰਨਜੀਤ ਕੌਰ ਨੇ ਭਾਗ ਲਿਆ ਅਤੇ ਇਸ ਟੀਮ ਨੇ ਮੁਕਾਬਲੇ ਵਿੱਚੋਂ ਤੀਸਰਾ ਇਨਾਮ ਅਤੇ ਵਿਦਿਆਰਥਣ ਜਸਪ੍ਰੀਤ ਕੌਰ ਨੇ ਸੋਲੋ ਵੈਸਟਰਨ ਇੰਸਟੂਮੈਂਟ) ਵਿੱਚ ਪੰਜਵਾਂ ਇਨਾਮ ਅਤੇ ਰੰਗੋਲੀ ਵਿਚੋਂ ਕੁਮਾਰੀ ਨੀਲਮ ਨੇ ਤੀਸਰਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।

Facebook Comments

Trending