ਪੰਜਾਬੀ

ਜਗਰਾਓਂ ‘ਚ ਪੈਨਸ਼ਨਰ ਵਿਰੋਧੀ ਨੀਤੀਆਂ ਖਿਲਾਫ ਰੈਲੀ

Published

on

ਜਗਰਾਓਂ/ ਲੁਧਿਆਣਾ : ਪੈਨਸ਼ਨਰ ਮੰਗਾਂ ਨੂੰ ਲੈ ਕੇ ਸਥਾਨਕ ਕਮੇਟੀ ਪਾਰਕ ਵਿਖੇ ਪੈਨਸ਼ਨਰ ਵੱਲੋਂ ਰੈਲੀ ਕਰ ਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰ ਦੀ ਏਕਤਾ ਕਰਕੇ ਅੱਜ ਉਨਾਂ ਨੂੰ 1 ਹਜ਼ਾਰ ਰੁਪਏ ਮੈਡੀਕਲ ਭੱਤਾ ਅਤੇ ਡੀਏ ਦੇਣ ਦਾ ਜਾਰੀ ਹੋਇਆ ਪੱਤਰ ਸੰਘਰਸ਼ ਦੀ ਜਿੱਤ ਹੈ।

ਉਨਾਂ ਮੰਗ ਕੀਤੀ ਕਿ ਸਰਕਾਰ ਪੈਨਸ਼ਨਰ ਦੀ ਬਾਕੀ ਮੰਗਾਂ ‘ਤੇ ਵੀ ਤੁਰੰਤ ਗੌਰ ਫਰਮਾਉਂਦਿਆਂ ਉਨਾਂ ਨੂੰ ਜਾਰੀ ਕਰੇ। ਰੈਲੀ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ, ਅਸ਼ੋਕ ਭੰਡਾਰੀ, ਗੁੁਰਮੇਲ ਸਿੰਘ ਅਤੇ ਜੋਗਿੰਦਰ ਆਜਾਦ ਨੇ ਮੰਗ ਕੀਤੀ ਕਿ ਪੈਨਸ਼ਨਰਜ਼ ਸੰਬਧੀ ਸਾਰੇ ਪੱਤਰ ਪਹਿਲਾਂ ਵਾਂਗ ਜਾਰੀ ਕਰਨ ਦੀ ਪ੍ਰਥਾ ਲਾਗੂ ਕੀਤੀ ਜਾਵੇ ।

ਬਣਦੇ ਬਕਾਇਆ ਦਾ ਭੁੁਗਤਾਨ ਬਿਨ੍ਹਾ ਦੇਰੀ ਕੀਤਾ ਜਾਵੇ। ਪੈਨਸ਼ਨ ਰਿਵਾਇਜ ਕਰਨ ਦਾ ਤਰੀਕਾ ਸਰਲ ਅਤੇ ਭੰਬਲਭੂਸੇ ਰਹਿਤ ਬਣਾਇਆ ਜਾਵੇ । ਬੁੁਲਾਰਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਅਪਣਾ ਵਿਵਹਾਰ ਨਾ ਬਦਲਿਆ ਤਾਂ 13 ਨਵੰਬਰ ਨੂੰ ਬਠਿੰਡਾ ਅਤੇ 17 ਨੂੰ ਮੁੁਹਾਲੀ ਰੈਲੀ ਕੀਤੀ ਜਾਵੇਗੀ ।

ਇਸ ਮੌਕੇ ਬੁੁਲਾਰਿਆਂ ਨੇ ਕਿਸਾਨ ਘੋਲ ਦੀ ਹਿਮਾਇਤ ਹੋਰ ਵਧਾਉਣ ਤੇ ਵੀ ਜੋਰ ਦਿੰਦਿਆ ਮੋਦੀ ਸਰਕਾਰ ਖਿਲਾਫ ਵੀ ਲਾਮਬੰਦ ਹੋਣ ਲਈ ਮਤਾ ਪਾਸ ਕੀਤਾ । ਇਸ ਮੌਕੇ ਅਵਤਾਰ ਸਿੰਘ, ਭੁੁਪਿੰਦਰ ਸਿੰਘ, ਵੇਦ ਪ੍ਰਕਾਸ਼ ਜਗਦੀਸ਼ ਮਹਿਤਾ, ਜਸਵੰਤ ਸਿੰਘ, ਪਿਸ਼ੌਰਾ ਸਿੰਘ, ਗੁੁਰਮੀਤ ਸਹੋਤਾ, ਰਮੇਸ਼ ਕੁੁਮਾਰ, ਹਰਬੰਸ ਲਾਲ, ਜਗਮੋਹਨ ਸਿੰਘ, ਰਮੇਸ਼ ਕੁੁਮਾਰ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.