ਪੰਜਾਬੀ

ਸਪਰਿੰਗ ਡੇੇਲ ਪਲੇ ਸਕੂਲ ਵਿਖੇ ਮਨਾਇਆ ਗਿਆ ਭੈਣ-ਭਾਈ ਦੀ ਸਾਂਝ ਦਾ ਤਿਉਹਾਰ ਰੱਖੜੀ

Published

on

ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਜੀਕੇ ਅਸਟੇਟ ਵਿਖੇ ਭੈਣ ਭਰਾ ਦੀ ਸਾਂਝ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ਼ ਮਨਾਇਆ ਗਿਆ। ਬੱਚਿਆਂ ਨੇ *ਰਾਖੀ ਮੇਕਿੰਗ* ਗਤੀਵਿਧੀ ਵਿੱਚ ਹਿੱਸਾ ਲਿਆ। ਬੱਚਿਆਂ ਨੇ ਆਪਣੇ ਹੱਥਾਂ ਨਾਲ਼ ਖ਼ੂਬਸੂਰਤ ਰੱਖੜੀਆਂ ਬਣਾਈਆਂ।

ਬੱਚਿਆਂ ਨੇ ਰੱਖੜੀਆਂ ਬਣਾਉਣ ਲਈ ਸਿੱਪੀਆਂ, ਸਿਤਾਰੇ, ਰਿਬਨ, ਲੈਸਾਂ, ਮੌਲ਼ੀਆਂ, ਮੋਤੀਆਂ ਅਤੇ ਫੁੱਲਾਂ ਦਾ ਪ੍ਰਯੋਗ ਕੀਤਾ। ਇਸ ਦੌਰਾਨ ਕਰਾਫ਼ਟ ਪੇਪਰ ਰੱਖੜੀ ਸਭ ਵੱਧ ਖਿੱਚ ਦਾ ਕੇਂਦਰ ਰਹੀ। ਬੱਚਿਆਂ ਨੇ ਆਪਣੀਆਂ ਆਪਣੀਆਂ ਰੱਖੜੀਆਂ ਨਾਲ਼ ਸੈਲਫ਼ੀ ਕਾਰਨਰ ਵਿੱਚ ਸੈਲਫ਼ੀਆਂ ਵੀ ਲਈਆਂ।

ਸਕੂਲ ਦੇ ਵਾਈਸ ਚੇਅਰਮੈਨ ਮਨਦੀਪ ਵਾਲੀਆ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਨੁ ਅਰੋੜਾ ਨੇ ਵੀ ਸਾਰੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ਼ ਬੱਚਿਆਂ ਦੁਆਰਾ ਬਣਾਈਆਂ ਗਈਆਂ ਖ਼ੂਬਸੂਰਤ ਰੱਖੜੀਆਂ ਲਈ ਉਹਨਾਂ ਦੀ ਖ਼ੂਬ ਪ੍ਰਸ਼ੰਸਾ ਵੀ ਕੀਤੀ।

Facebook Comments

Trending

Copyright © 2020 Ludhiana Live Media - All Rights Reserved.