ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ, ਲੁਧਿਆਣਾ ਵੱਲੋਂ ਦਾਨ ਦੇ ਮਨੋਰਥ ਨਾਲ ਰੱਖੜੀ ਦੀ ਪ੍ਰਦਰਸ਼ਨੀ ਲਗਾਈ ਗਈ। ਸਕੂਲ ਨੇ ਗੂੰਗੇ ਬੱਚਿਆਂ ਨੂੰ ਰੱਖੜੀਆਂ ਵੇਚਣ ਲਈ ਪਲੇਟਫਾਰਮ ਪ੍ਰਦਾਨ ਕੀਤਾ। ਇਹ ਰੱਖੜੀਆਂ ਪਿੰਡ ਸਲੋਰਾ ਵਿਖੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਅੰਬੂਜਾ ਮਨੋਵਿਕਾਸ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ। ਇਸ ਕੇਂਦਰ ਵਿੱਚ ਵਰਤਮਾਨ ਵਿੱਚ ਲਗਭਗ 110 ਵਿਸ਼ੇਸ਼ ਵਿਦਿਆਰਥੀ ਹਨ।
ਇਨ੍ਹਾਂ ਸਿਰਜਣਾਤਮਕ ਵਿਦਿਆਰਥੀਆਂ ਦੁਆਰਾ ਮੋਤੀਆਂ ਅਤੇ ਰੇਸ਼ਮੀ ਧਾਗਿਆਂ ਨਾਲ ਤਿਆਰ ਕੀਤੀਆਂ ਸੁੰਦਰ ਰੱਖੜੀਆਂ ਨੂੰ ਗਰਮ ਕੇਕ ਵਾਂਗ ਵੇਚਿਆ ਗਿਆ। ਆਪਣੀ ਉਦਾਰਤਾ ਦਿਖਾਉਂਦੇ ਹੋਏ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਹਨਾਂ ਵਿਸ਼ੇਸ਼ ਬੱਚਿਆਂ ਦੀ ਵਿੱਤੀ ਸਹਾਇਤਾ ਲਈ ਕਾਫ਼ੀ ਖਰੀਦਦਾਰੀ ਕੀਤੀ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਮੀਤ ਕੌਰ ਵੜੈਚ ਨੇ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਚੈਰੀਟੇਬਲ ਕਾਰਜ ਲਈ ਸਾਡੇ ਵਿਦਿਆਰਥੀਆਂ ਅਤੇ ਸਟਾਫ਼ ਦਾ ਭਰਵਾਂ ਹੁੰਗਾਰਾ ਵਾਕਿਆ ਹੀ ਸ਼ਲਾਘਾਯੋਗ ਹੈ।