ਇੰਡੀਆ ਨਿਊਜ਼
ਰਾਕੇਸ਼ ਟਿਕੈਤ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈਕੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ
Published
3 years agoon

ਤੁਹਾਨੂੰ ਦੱਸ ਦਈਏ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ‘ਚ ਕਟੌਤੀ ਕੀਤੀ ਹੈ। ਇਹਨਾਂ ਕਟੌਤੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ 50 ਰੁਪਏ ਕੀਮਤਾਂ ਵਧਾ ਕੇ 6 ਰੁਪਏ ਘੱਟ ਕਰ ਦਿੱਤੀਆਂ।
ਇਸ ਨੂੰ 60-65 ਤੱਕ ਲੈ ਕੇ ਆਉਣਾ ਚਾਹੀਦਾ ਹੈ। ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਨੂੰ ਹੋਰ ਘਟਾਉਣ ਦੀ ਲੋੜ ਹੈ। ਇਸ ਦੇ ਪਿੱਛੇ ਕਾਰਨ ਬਾਰੇ ਟਿਕੈਤ ਨੇ ਕਿਹਾ, “ਸਰਕਾਰ ਨੇ ਇਹ ਕਟੌਤੀ ਆਉਣ ਵਾਲੀਆਂ ਚੋਣਾਂ ਲਈ ਕੀਤੀ ਹੈ। ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਦੀਵਾਲੀ ਦਾ ਤੋਹਫਾ ਦਿੱਤਾ ਹੈ। ਉਹਨਾਂ ਕਿਹਾ ਕਿ ਤੇਲ ਦੀ ਕੀਮਤ 100 ਰੁਪਏ ਲਿਆ ਕੇ 5-10 ਰੁਪਏ ਘਟਾ ਦਿੱਤੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਤੇਲ ਦੀਆਂ ਕੀਮਤਾਂ ਵਧੀਆਂ ਹਨ, ਉਸੇ ਹਿਸਾਬ ਨਾਲ ਫਸਲਾਂ ਦੇ ਰੇਟ ਵੀ ਵਧਾਏ ਜਾਣ।
ਉੱਥੇ ਹੀ ਪੈਟਰੋਲ-ਡੀਜ਼ਲ ਵਿਚ ਕਟੌਤੀ ਬਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਨਾਲ ਥੋੜੀ ਰਾਹਤ ਤਾਂ ਮਿਲੇਗੀ ਪਰ ਇਸ ਵਿਚ ਹੋਰ ਕਟੌਤੀ ਦੀ ਲੋੜ ਹੈ। ਉਹਨਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਤਾਂ ਕਟੌਤੀ ਕਰ ਦਿੱਤੀ ਪਰ ਗੈਸ ਸਿਲੰਡਰ ਦੀਆਂ ਕੀਮਤਾਂ ਦਾ ਕੀ ਬਣਿਆ? ਬਾਕੀ ਚੀਜ਼ਾਂ ਦੀਆਂ ਕੀਮਤਾਂ ਦਾ ਹੋਇਆ? ਦੱਸ ਦੇਈਏ ਕਿ ਦੇਸ਼ ‘ਚ ਵਧਦੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਐਕਸਾਈਜ਼ ਡਿਊਟੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਕਈ ਸੂਬਿਆਂ ਨੇ ਵੀ ਆਪਣੇ ਪੱਧਰ ‘ਤੇ ਵੈਟ ‘ਚ ਕਟੌਤੀ ਕੀਤੀ ਹੈ।
You may like
-
ਮੋਦੀ ਸਰਕਾਰ ਅੱਤਵਾਦ ਨੂੰ ਖਤਮ ਕਰਨ ਲਈ ਵਚਨਬੱਧ, ਠੋਸ ਰਣਨੀਤੀ ਨਾਲ ਅੱਗੇ ਵਧ ਰਹੇ : ਅਮਿਤ ਸ਼ਾਹ
-
ਤੁਹਾਡੇ ਬੱਚੇ ਦੇ ਬੇਬੀ ਫੂਡ ਵਿੱਚ ਮਿਲਾ ਰਿਹਾ ਹੈ Nestle? ਭਾਰਤ ਸਰਕਾਰ ਨੇ ਵੀ ਹੈਰਾਨ, ਜਾਂਚ ਦੇ ਦਿੱਤੇ ਹੁਕਮ
-
ਮੋਦੀ ਸਰਕਾਰ ਦੀ ਵੱਡੀ ਕਾਰਵਾਈ, ਯਾਸੀਨ ਮਲਿਕ ਦੀ ਪਾਰਟੀ ‘ਤੇ 5 ਸਾਲ ਲਈ ਪਾਬੰਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਚੇਤਾਵਨੀ
-
BJP ਨੂੰ ਲੱਗਿਆ ਵੱਡਾ ਝਟਕਾ, ਅਦਾਕਾਰਾ ਸ਼ਰਾਬੰਤੀ ਚੈਟਰਜੀ ਨੇ ਦਿੱਤਾ ਅਸਤੀਫ਼ਾ
-
ਇਨਕਮ ਟੈਕਸ ਵਿਭਾਗ ਵੱਲੋਂ ਇਨ੍ਹਾਂ 68 ਵਿਧਾਇਕਾਂ ਨੂੰ ਕੀਤਾ ਨੋਟਿਸ ਜਾਰੀ
-
ਭਾਰਤ ਨਾਲ ਲਗਦੇ ਇਨ੍ਹਾਂ ਵਿਵਾਦਤ ਇਲਾਕਿਆਂ ’ਚ ਆਪਣੇ ਪਿੰਡ ਵਸਾ ਰਿਹੈ ਚੀਨ