ਪੰਜਾਬੀ

ਮੀਂਹ ਨਾਲ ਹੋਇਆ ਜਲ ਥਲ ‘ਸਮਾਰਟ ਸਿਟੀ’ ਲੁਧਿਆਣਾ, ਨਗਰ ਨਿਗਮ ਦੀ ਖੁੱਲ੍ਹੀ ਪੋਲ; ਪਾਣੀ ਦੀ ਨਿਕਾਸੀ ਨਹੀਂ, ਸਫਾਈ ਦੇ ਨਹੀਂ ਕੋਈ ਪ੍ਰਬੰਧ

Published

on

ਲੁਧਿਆਣਾ : ਸਮਾਰਟ ਸਿਟੀ ਲੁਧਿਆਣਾ ‘ਚ 2 ਘੰਟੇ ਪਏ ਮੀਂਹ ਨੇ ਨਿਗਮ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸੜਕਾਂ ‘ਤੇ ਪਾਣੀ ਭਰ ਗਿਆ। ਅੱਜ ਸ਼ਨਿਚਰਵਾਰ ਸਵੇਰੇ ਪਏ ਮੀਂਹ ਕਾਰਨ ਕਿਸੇ ਵੀ ਅਜਿਹੇ ਇਲਾਕੇ ਚ ਸੜਕ ਨਹੀਂ ਬਚੀ, ਜਿੱਥੇ ਪਾਣੀ ਜਮ੍ਹਾਂ ਨਾ ਹੋ ਸਕੇ। ਮੀਂਹ ਦੇ ਚੱਲਦਿਆਂ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਦੇ ਸਾਰੇ ਪ੍ਰਬੰਧ ਫ਼ੇਲ੍ਹ ਸਾਬਤ ਹੋਏ ।

ਮੀਂਹ ਪੈਣ ਦੇ ਕੁਝ ਘੰਟਿਆਂ ਬਾਅਦ ਹੀ ਸ਼ਹਿਰ ਦੀਆਂ ਗਲੀਆਂ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ। ਸੜਕਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਆਵਾਜਾਈ ਵੀ ਘੱਟ ਗਈ। ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ। ਮੌਸਮ ਵਿਭਾਗ ਮੁਤਾਬਕ 24 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਮੌਸਮ ਠੰਢਾ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ।

ਸ਼ਹਿਰ ਦੇ ਨੀਵੇਂ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਮੋਰੀਆ ਪੁਲ, ਜਨਕਪੁਰੀ, ਵਿਜੇ ਨਗਰ, ਟਰਾਂਸਪੋਰਟ ਨਗਰ, ਓਲਡ ਜੀਟੀ ਰੋਡ, ਰਾਹੋ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਦੀਪਕ ਹਸਪਤਾਲ ਵਾਲਾ ਸਰਾਭਾ ਨਗਰ ਰੋਡ, ਸਰਾਭਾ ਨਗਰ ਗੁਰਦੁਆਰਾ ਸਾਹਿਬ ਵਾਲੀ ਰੋਡ ‘ਤੇ ਹੋਰ ਸਮੱਸਿਆਵਾਂ ਦੇਖਣ ਨੂੰ ਮਿਲੀਆਂ।

ਇਸ ਦੇ ਨਾਲ ਹੀ ਕਿਚਲੂ ਨਗਰ, ਜੱਸੀਆਂ ਰੋਡ, ਜਵਾਲਾ ਸਿੰਘ ਚੌਕ, ਚੂਹੜਪੁਰ ਰੋਡ, ਘੰਟਾਘਰ ਚੌਕ, ਮਾਤਾ ਰਾਣੀ ਚੌਕ, ਚੌਧ ਬਾਜ਼ਾਰ, ਥਾਣਾ ਡਵੀਜ਼ਨ 8 ਖੇਤਰ, ਬਾਲ ਸਿੰਘ ਨਗਰ, ਸੁੰਦਰ ਨਗਰ, ਮਾਧੋਪੁਰੀ, ਗਊਸ਼ਾਲਾ ਰੋਡ, ਕਿਦਵਈ ਨਗਰ ਖੇਤਰਾਂ ਵਿਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਢੋਲੇਵਾਲ ਤੇ ਗਿੱਲ ਰੋਡ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਤੇ ਪਾਣੀ ਭਰ ਗਿਆ। ਮੀਂਹ ਕਾਰਨ ਕਈ ਇਲਾਕਿਆਂ ‘ਚ ਬਿਜਲੀ ਵੀ ਗੁੱਲ ਹੋ ਗਈ।

ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਸਿਰਫ ਨਾਂ ਦਾ ਸਮਾਰਟ ਸਿਟੀ ਹੈ। ਜੇਕਰ ਨਿਗਮ ਅਧਿਕਾਰੀ ਜਾਂ ਮੇਅਰ ਸੜਕ ‘ਤੇ ਆ ਕੇ ਮੀਂਹ ਨਾਲ ਹਾਲਾਤ ਵਿਗੜਦੇ ਵੇਖਦੇ ਤਾਂ ਸਮਝਦੇ ਕਿ ਇਹ ਸਮਾਰਟ ਸਿਟੀ ਨਹੀਂ ਹੈ, ਇਸ ਨੂੰ ਬਣਾਉਣਾ ਹੈ। ਨਿਗਮ ਅਧਿਕਾਰੀ ਮੀਂਹ ਤੋਂ ਪਹਿਲਾਂ ਸਿਰਫ ਯੋਜਨਾਵਾਂ ਘੜਨ ਲਈ ਹੀ ਮੀਟਿੰਗਾਂ ਕਰਦੇ ਹਨ।

Facebook Comments

Trending

Copyright © 2020 Ludhiana Live Media - All Rights Reserved.