Connect with us

ਪੰਜਾਬ ਨਿਊਜ਼

ਰੇਲਵੇ ਨੇ ਬਿਨਾਂ ਟਿਕਟ ਯਾਤਰੀਆਂ ‘ਤੇ ਕੱਸਿਆ ਸ਼ਿਕੰਜਾ, ਵਸੂਲਿਆ 20 ਲੱਖ ਰੁਪਏ ਜੁਰਮਾਨਾ

Published

on

Railways levies Rs 20 lakh fine on ticketless passengers

ਲੁਧਿਆਣਾ : ਫ਼ਿਰੋਜ਼ਪੁਰ ਡਵੀਜ਼ਨ ਨੇ ਹੋਲੀ ਦੇ ਸੀਜ਼ਨ ਦੇ ਮੱਦੇਨਜ਼ਰ ਟਿਕਟ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ‘ਚ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ/ਫ੍ਰੇਟ ਵਿਮਲ ਕਾਲੜਾ ਦੀ ਅਗਵਾਈ ‘ਚ ਅਚਨਚੇਤ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਉਨ੍ਹਾਂ ਨੇ ਫ਼ਿਰੋਜ਼ਪੁਰ ਕੈਂਟ-ਜਲੰਧਰ, ਜਲੰਧਰ-ਲੁਧਿਆਣਾ ਅਤੇ ਲੁਧਿਆਣਾ-ਫ਼ਿਰੋਜ਼ਪੁਰ ਰੇਲ ਸੈਕਸ਼ਨਾਂ ਵਿੱਚ ਟਿਕਟਾਂ ਦੀ ਚੈਕਿੰਗ ਦਾ ਕੰਮ ਕਰਵਾਇਆ।

ਟੀਮ ‘ਚ ਕਮਰਸ਼ੀਅਲ ਇੰਸਪੈਕਟਰ ਮਲਕੀਤ ਸਿੰਘ, ਜੇਪੀ ਮੀਨਾ, ਡੀਸੀਆਈਟੀ ਸੰਜੀਵ ਕੁਮਾਰ ਤੇ 4 ਟਿਕਟ ਚੈਕਿੰਗ ਸਟਾਫ਼ ਸ਼ਾਮਲ ਸੀ। ਕੱਲ੍ਹ ਪੂਰੀ ਡਵੀਜ਼ਨ ‘ਚ ਟਿਕਟਾਂ ਦੀ ਚੈਕਿੰਗ ਦੌਰਾਨ 3100 ਦੇ ਕਰੀਬ ਯਾਤਰੀ ਬਿਨਾਂ ਟਿਕਟ ਸਫ਼ਰ ਕਰਦੇ ਪਾਏ ਗਏ ਤੇ ਉਨ੍ਹਾਂ ਕੋਲੋਂ ਜੁਰਮਾਨੇ ਵਜੋਂ ਕਰੀਬ 20 ਲੱਖ ਰੁਪਏ ਦੀ ਵਸੂਲੀ ਕੀਤੀ ਗਈ।

ਕਾਲੜਾ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਪਾਰਸਲ ਦਫਤਰ, ਬੁਕਿੰਗ ਦਫਤਰ ਤੇ ਰਿਜ਼ਰਵੇਸ਼ਨ ਦਫਤਰ ਦਾ ਵੀ ਅਚਨਚੇਤ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪਾਰਸਲ ਦਫ਼ਤਰ ‘ਚ ਲਗਾਏ ਜਾ ਰਹੇ ਪਾਰਸਲ ਮੈਨੇਜਮੈਂਟ ਸਿਸਟਮ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ। ਕਾਲੜਾ ਨੇ ਦੱਸਿਆ ਕਿ ਟਿਕਟਾਂ ਦੀ ਚੈਕਿੰਗ ਸਿਰਫ਼ ਮੇਨ ਲਾਈਨਾਂ ‘ਚ ਹੀ ਨਹੀਂ ਸਗੋਂ ਬਰਾਂਚ ਲਾਈਨਾਂ ‘ਚ ਵੀ ਕੀਤੀ ਜਾ ਰਹੀ ਹੈ।

ਕਾਲੜਾ ਨੇ ਸਮੂਹ ਟਿਕਟ ਚੈਕਿੰਗ ਸਟਾਫ਼ ਨੂੰ ਵੀ ਬੇਨਤੀ ਕੀਤੀ ਕਿ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਬਿਨਾਂ ਦੇਰੀ ਤੋਂ ਦੂਰ ਕੀਤੀ ਜਾਵੇ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਰ ਦੌਰਾਨ ਸਫ਼ਾਈ ਦਾ ਵੀ ਧਿਆਨ ਰੱਖਣ ਤੇ ਸਟੇਸ਼ਨ ‘ਤੇ ਮੌਜੂਦ ਡਸਟਬਿਨਾਂ ਦੀ ਵਰਤੋਂ ਕਰਨ। ਰੇਲਵੇ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਭਰ ਦੇ ਸਟੇਸ਼ਨਾਂ ‘ਤੇ ਸਫਾਈ ਮੁਹਿੰਮ ਚਲਾ ਰਹੀ ਹੈ।

Facebook Comments

Trending