Connect with us

ਪੰਜਾਬੀ

ਰਾਏਕੋਟ ਦਾ ਹੋਵੇਗਾ ਰਿਕਾਰਡ ਤੋੜ ਵਿਕਾਸ : ਡਾ. ਅਮਰ ਸਿੰਘ

Published

on

Raikot will have record breaking development: Dr. Amar Singh

ਰਾਏਕੋਟ (ਲੁਧਿਆਣਾ) : ਨੇੜਲੇ ਪਿੰਡ ਬੱਸੀਆਂ ਵਿਖੇ ਐੱਮਪੀ ਡਾ. ਅਮਰ ਸਿੰਘ ਨੂੰ ਲੱਡੂਆਂ ਨਾਲ ਤੋਲਦਿਆਂ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ ਇੱਥੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪੁੱਜੇ ਹੋਏ ਸਨ।

ਪਿੰਡ ਦੇ ਸਰਪੰਚ ਜਗਦੇਵ ਸਿੰਘ ਦੀ ਅਗਵਾਈ ਹੇਠ ਹੋਏ ਇਸ ਪੋ੍ਗਰਾਮ ‘ਚ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਡਾ. ਅਮਰ ਸਿੰਘ ਤੇ ਕਾਮਿਲ ਅਮਰ ਸਿੰਘ ਦੀ ਪਿਓ-ਪੁੱਤ ਦੀ ਜੋੜੀ ਨੇ ਹਲਕਾ ਰਾਏਕੋਟ ਨੂੰ ਸਵਾਰ ਦਿੱਤਾ ਹੈ। ਇਸ ਮੌਕੇ ਡਾ. ਅਮਰ ਸਿੰਘ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੂੰ ਜਿਤਾਉਣ ਦਾ ਹੋਕਾ ਦਿੱਤਾ।

ਇਸ ਦੌਰਾਨ ਚਰਨਜੀਤ ਕੌਰ ਪੰਚ, ਕਰਮਜੀਤ ਕੌਰ ਪੰਚ, ਸੁੁਖਵਿੰਦਰ ਕੌਰ ਪੰਚ, ਸੁੁਖਵਿੰਦਰ ਸਿੰਘ ਪੰਚ, ਜਗਦੇਵ ਸਿੰਘ ਪੰਚ, ਬਹਾਦਰ ਸਿੰਘ ਪੰਚ, ਰਾਮੇਸ਼ ਸਿੰਘ, ਨਰਿੰਦਰ ਕੁੁਮਾਰ ਪੰਚ, ਅਮਨਦੀਪ ਕੌਰ, ਭੁੁਪਿੰਦਰ ਸਿੰਘ ਬਲਾਕ ਸੰਮਤੀਂ ਮੈਂਬਰ, ਗੋਲਡੀ ਕੈਲਾ, ਗੁੁਰਵਿੰਦਰ ਸਿੰਘ ਜਵੰਧਾ, ਗੁੁਰਜੀਤ ਸਿੰਘ, ਮਨਮੋਹਨ ਸਿੰਘ, ਜਰਨੈਲ ਸਿੰਘ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।

Facebook Comments

Trending