Connect with us

ਪੰਜਾਬੀ

ਦੋ ਹਿੱਸਿਆਂ ‘ਚ ਵੰਡਿਆ ਸ਼ਹਿਰ ਇਕ ਕਰਨ ਦਾ ਹੋਵੇਗਾ ਯਤਨ : ਸੰਧੂ

Published

on

An attempt will be made to unite the city divided into two parts: Sandhu

ਦਾਖਾ (ਲੁਧਿਆਣਾ) : ਮੁੱਲਾਂਪੁਰ ਦਾਖਾ ਤੋਂ ਰਾਏਕੋਟ ਮਾਰਗ ‘ਤੇ ਰੇਲਵੇ ਬਿ੍ਜ ਬਨਣ ਕਰਕੇ ਦੋ ਹਿੱਸਿਆਂ ‘ਚ ਵੰਡੇ ਗਏ ਮੁੱਲਾਂਪੁਰ ਦਾਖਾ ਨੂੰ ਫਿਰ ਤੋਂ ਇੱਕ ਕਰਨ ਦੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਐਲਾਨ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਉਨ੍ਹਾਂ ਕਿਹਾ ਵਿਧਾਇਕ ਬਣਦੇ ਹੀ ਕਾਂਗਰਸ ਸਰਕਾਰ ਦੀ ਸਥਾਪਤੀ ‘ਤੇ ਇਸ ਰੇਲਵੇ ਪੁਲ਼ ਨੂੰ ਪਿੱਲਰਾਂ ਵਾਲੇ ਪੁਲ਼ ਦਾ ਨਿਰਮਾਣ ਕਰਵਾਉਣ ਲਈ ਜੀਜਾਨ ਲਾ ਦੇਣਗੇ। ਸੰਧੂ ਦੇ ਇਸ ਐਲਾਨ ਦੇ ਨਾਲ ਹੀ ਘਰਾਂ ‘ਚ ਬੈਠੇ ਲੋਕ ਵੀ ਪਰਿਵਾਰਾਂ ਨਾਲ ਇਸ ਕਦਰ ਬਾਹਰ ਨਿਕਲੇ ਕਿ ਚਾਰ ਚੁਫੇਰੇ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਸੀ।

ਬਾਗੋਬਾਗ ਹੋਏ ਇਸ ਇਕੱਠ ਨੇ ਕੈਪਟਨ ਸੰਧੂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਇਸ ਵਾਅਦੇ ਨੂੰ ਜਲਦ ਪੂਰਾ ਕਰਨ ਦੀ ਅਪੀਲ ਕੀਤੀ। ਲੋਕਾਂ ਦੇ ਦਿਲ ਖੋਲ੍ਹ ਕੇ ਨਾਲ ਤੁਰਨ ‘ਤੇ ਕੈਪਟਨ ਸੰਧੂ ਦੇ ਨਾਲ ਉਨਾਂ ਦੀ ਪਤਨੀ ਪੁੁਨੀਤਾ ਸੰਧੂ ਤੇ ਧੀ ਨਿਹਚਲ ਸੰਧੂ ਨੇ ਜਨਤਾ ਦਾ ਧੰਨਵਾਦ ਕੀਤਾ।

ਕੈਪਟਨ ਸੰਧੂ ਨੇ ਕਿਹਾ ਸ਼ਹਿਰ ਅੰਦਰ ਉਨ੍ਹਾਂ 60 ਕਰੋੜ ਤੋਂ ਵਧੇਰੇ ਵਿਕਾਸ ਕਾਰਜ ਕਰਵਾਏ ਹਨ। ਪਰ ਲੁੁਧਿਆਣਾ-ਫਿਰੋਜਪੁੁਰ ਰੋਡ ਤੇ ਰਾਏਕੋਟ ‘ਤੇ ਬਣੇ ਪੁੁਲ (ਓਵਰਬਿ੍ਜ) ਕਰਕੇ ਸ਼ਹਿਰ ਦੋ ਹਿੱਸਿਆਂ ‘ਚ ਵੰਡਿਆ ਪਿਆ ਹੈ। ਜੇਕਰ ਉਨ੍ਹਾਂ ਨੂੰ ਵਿਧਾਇਕੀ ਦਾ ਮਾਣ ਮਿਲਿਆ ਤਾਂ ਉਨ੍ਹਾਂ ਦਾ ਪਹਿਲਾ ਕੰਮ ਇਨ੍ਹਾਂ ਪੁਲਾਂ ਕਰਕੇ ਦੋ ਹਿੱਸਿਆਂ ‘ਚ ਵੰਡੇ ਸ਼ਹਿਰ ਨੂੰ ਇੱਕ ਕਰਨ ਦਾ ਯਤਨ ਹੋਵੇਗਾ।

Facebook Comments

Trending