ਲੁਧਿਆਣਾ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਦਿਨਾਂ ‘ਚ ਵਿਕਾਸ ਅਤੇ ਹੋਰ ਵੱਖ-ਵੱਖ ਕਾਰਜਾਂ ਦੇ ਵੱਡੇ-ਵੱਡੇ ਫੈਸਲੇ ਲੈਣ ਦੀ ਤਿਆਰੀ ‘ਚ ਦੱਸੀ ਜਾ ਰਹੀ ਹੈ। ਇਹ ਫੈਸਲੇ ਅਤੇ ਐਕਸ਼ਨ ਕੀ ਹੋਣਗੇ, ਇਹ ਤਾਂ ਸਰਕਾਰ ਨੇ ਅਜੇ ਤੱਕ ਪੱਤੇ ਨਹੀਂ ਖੋਲ੍ਹੇ ਪਰ ਅੰਦਰਲੇ ਸੂਤਰ ਦੱਸ ਰਹੇ ਹਨ ਕਿ 2 ਸਾਬਕਾ ਵਜ਼ੀਰ ਜੋ ਆਪਣੇ ਕਾਰਜਕਾਲ ਦੌਰਾਨ ਚਰਚਾ ‘ਚ ਰਹੇ ਹਨ, ‘ਤੇ ਕਿਸੇ ਵੇਲੇ ਵੀ ਗਾਜ ਡਿੱਗ ਸਕਦੀ ਹੈ।
ਪਤਾ ਲੱਗਾ ਹੈ ਕਿ ਪਿਛਲੀ ਸਰਕਰ ਕੋਲ ਇਨ੍ਹਾਂ ਮੰਤਰੀਆਂ ਖ਼ਿਲਾਫ਼ ਵੱਡੀਆਂ ਫਾਈਲਾਂ ‘ਚ ਵੱਡੇ ਦੋਸ਼ ਸਾਹਮਣੇ ਆਏ ਸਨ ਪਰ ਵਿੱਚੇ ਹੀ ਲਪੇਟੇ ਖਾਂਦੀਆਂ ਇਧਰ-ਉਧਰ ਘੁੰਮਦੀਆਂ ਰਹੀਆਂ ਹੁਣ ਰਾਜਸੀ ਹਲਕਿਆਂ ‘ਚ ਇਸ ਖ਼ਬਰ ਨੇ ਜੋ ਜਨਮ ਲਿਆ ਹੈ, ਲੱਗਦਾ ਹੈ ਕਿ ਜ਼ਰੂਰ ਕੁਝ ਹੋਣ ਵਾਲਾ ਹੈ ਅਤੇ ਸਰਕਾਰ ਦੇ ਰਾਡਾਰ ‘ਤੇ ਇਨ੍ਹਾਂ 2 ਮੰਤਰੀਆਂ ਦੇ ਹੋਣ ਦੀ ਖ਼ਬਰ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਭਾਵੇਂ ਚੰਨੀ ਸਰਕਾਰ ਜਾਂਦੀ-ਜਾਂਦੀ ਇਕ ਵੱਡੇ ਕੱਦ ਦੇ ਅਕਾਲੀ ਨੇਤਾ ਮਜੀਠੀਆ ਨੂੰ ਕਥਿਤ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਜੇਲ ਭੇਜ ਗਈ ਪਰ ਹੁਣ ਨਵੀਂ ਸਰਕਾਰ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ, ਉਹ ਵੀ ਆਪਣੇ ਪੱਤੇ ਖੋਲ੍ਹੇਗੀ।