Connect with us

ਪੰਜਾਬ ਨਿਊਜ਼

ਪੰਜਾਬ ‘ਚ 5 ਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਰਿਹਾ ‘ਬਲੈਕ ਆਊਟ’

Published

on

6-and-a-half hours blackout due to closure of 5 power plants in Punjab

ਲੁਧਿਆਣਾ : ਪੰਜਾਬ ਵਿਚ ਇਕ ਹੀ ਵਾਰ ਪੰਜ ਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਬਲੈਕ ਆਊਟ ਰਿਹਾ। ਪਾਵਰ ਕੰਟਰੋਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਦੋ ਪਲਾਂਟਾਂ ’ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਗੋਇੰਦਵਾਲ ਸਾਹਿਬ ਦੇ ਪਲਾਂਟ ‘ਚ ਕੋਲਾ ਨਾ ਮਿਲਣ ਕਾਰਨ, ਰੋਪੜ ਥਰਮਲ ਪਲਾਂਟ ਦੇ ਇਕ ਯੂਨਿਟ ‘ਚ ਕੋਲੇ ਦੀ ਕਮੀ ਕਾਰਨ ਤੇ ਇਕ ਯੂਨਿਟ ‘ਚ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ।

ਇਕ ਪਾਸੇ ਪੰਜਾਬ ਦੇ ਪੰਜ ਪਲਾਂਟ ਬੰਦ ਹੋਏ, ਦੂਜੇ ਪਾਸੇ ਕੇਂਦਰ ਪੂਲ ’ਚੋਂ ਮਿਲਣ ਵਾਲੀ ਬਿਜਲੀ ਪੰਜਾਬ ਨੂੰ 100 ਮੈਗਾਵਾਟ ਘੱਟ ਕਰ ਦਿੱਤੀ ਗਈ, ਜਿਸ ਨਾਲ ਪੂਰਾ ਬਿਜਲੀ ਸਿਸਟਮ ਡਗਮਗਾ ਗਿਆ।

ਪੰਜਾਬ ਵਿਚ ਰੋਪੜ ਦੇ 6 ਪਲਾਂਟਾਂ ’ਚੋਂ ਸਿਰਫ ਦੋ ਯੂਨਿਟ ਚੱਲਣ ਕਰ ਕੇ 385 ਮੈਗਾਵਾਟ, ਲਹਿਰਾ ਮੁਹੱਬਤ ਦੇ ਚਾਰ ਪਲਾਂਟਾਂ ’ਚੋਂ 779 ਮੈਗਾਵਾਟ, ਹਾਈਡ੍ਰੋ ਪਾਵਰ ਪਲਾਂਟਾਂ ’ਚੋਂ 516 ਮੈਗਾਵਾਟ ਅਤੇ ਪ੍ਰਾਈਵੇਟ ਪਲਾਂਟ ਰਾਜਪੁਰਾ, ਗੋਇੰਦਵਾਲ, ਤਲਵੰਡੀ ਸਾਬੋ ਵਿਚ 2091 ਮੈਗਾਵਾਟ ਕੁੱਲ ਮਿਲਾ ਕੇ ਸਿਰਫ 3771 ਮੈਗਾਵਾਟ ਬਿਜਲੀ ਉਪਲੱਬਧ ਸੀ।

Facebook Comments

Trending