ਪੰਜਾਬੀ

ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ

Published

on

ਲੁਧਿਆਣਾ : ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਪਿਛਲੇ ਦਿਨੀਂ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸੁਰਿੰਦਰ ਛਿੰਦਾ ਪੰਜਾਬੀ ਮਾਂ ਬੋਲੀ ਵਿੱਚ ਲੋਕ ਗਾਥਾਵਾਂ, ਗੀਤ, ਕਾਫ਼ੀਆਂ ਤੇ ਹੋਰ ਸਾਹਿੱਤ ਰੂਪ ਗਾਉਣ ਦੀ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਲਗਪਗ ਪੰਜਾਹ ਸਾਲਾਂ ਦੇ ਸੰਗੀਤ ਸਫ਼ਰ ਵਿੱਚ ਉਨ੍ਹਾਂ 1000 ਤੋਂ ਵੱਧ ਗੀਤ ਰੀਕਾਰਡ ਕੀਤੇ। ਕਈ ਫਿਲਮਾਂ ਵਿੱਚ ਗਾਇਨ ਤੋਂ ਇਲਾਵਾ ਅਦਾਕਾਰੀ ਵੀ ਕੀਤੀ।

ਇਸ ਮੌਕੇ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਗਿੱਲ, ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ, ਜਸਮੇਰ ਸਿੰਘ ਢੱਟ, ਚੇਅਰਮੈਨ ਸਭਿਆਚਾਰਕ ਸੱਥ ਪੰਜਾਬ, ਡਾਃ ਨਿਰਮਲ ਜੌੜਾ, ਡਾਇਕੈਕਟਰ ਵਿਦਿਆਰਥੀ ਭਲਾਈ ਪੀ ਏ ਯੂ, ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ, ਵਿਧਾਇਕ ਮਨਪ੍ਰੀਤ ਸਿੰਘ ਅਯਾਲੀ , ਤੇਜਪਰਤਾਪ ਸੰਧੂ, ਗੁਰਪ੍ਰੀਤ ਸਿੰਘ ਤੂਰ ਆਦਿ ਨੇ ਸੁਹਜਵੰਤੱ ਕਲਾਕਾਰ ਦੇ ਬੇਵਕਤ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।

Facebook Comments

Trending

Copyright © 2020 Ludhiana Live Media - All Rights Reserved.