Connect with us

ਪੰਜਾਬ ਨਿਊਜ਼

ਅਗਲੇ 24 ਘੰਟਿਆਂ ‘ਚ ਬਦਲੇਗਾ ਪੰਜਾਬ ਦਾ ਮੌਸਮ, ਤੇਜ਼ ਹਵਾਵਾਂ ਨਾਲ ਪਵੇਗਾ ਮੀਂਹ, ਜਾਣੋ ਅਗਲੇ 3 ਦਿਨ ਕਿਵੇਂ ਦਾ ਰਹੇਗਾ ਮੌਸਮ

Published

on

Punjab weather will change in next 24 hours, it will rain with strong winds, find out how the weather will be for next 3 days

ਲੁਧਿਆਣਾ : ਅਗਲੇ 24 ਘੰਟਿਆਂ ‘ਚ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਪੰਜਾਬ ‘ਚ ਜੂਨ ਦੇ ਪਹਿਲਾ ਪੰਦਰਵਾੜਾ ਸੁੱਕਾ ਨਿਕਲ ਗਿਆ ਹੈ । ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੀਂਹ ਨਹੀਂ ਪਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ‘ਚ ਆਮ ਤੌਰ ‘ਤੇ ਜੂਨ ਮਹੀਨੇ ਵਿੱਚ 8.2 ਮਿਲੀਮੀਟਰ ਮੀਂਹ ਪੈਂਦਾ ਹੈ, ਜਦੋਂਕਿ ਹੁਣ ਤਕ ਸਿਰਫ਼ 0.1 ਫ਼ੀਸਦੀ ਹੀ ਮੀਂਹ ਪਿਆ ਹੈ।

ਵਿਭਾਗ ਅਨੁਸਾਰ 15 ਜੂਨ ਨੂੰ ਪੰਜਾਬ ‘ਚ ਬੱਦਲ ਛਾਏ ਰਹਿਣਗੇ ਅਤੇ 16-17 ਜੂਨ ਨੂੰ ਮੀਂਹ ਪਵੇਗਾ। ਇਸ ਦੌਰਾਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨੇਰੀ ਵੀ ਚੱਲੇਗੀ। ਮੌਸਮ ਵਿਭਾਗ ਨੇ ਅੱਜ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ 15, 16 ਤੇ 17 ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਵੇਗਾ।

ਸਬਜ਼ੀਆਂ ਤੇ ਫਲਾਂ ਦੀਆਂ ਫ਼ਸਲਾਂ ਸੋਕੇ ਦੀ ਲਪੇਟ ‘ਚ ਹਨ। ਇਸ ਦੇ ਨਾਲ ਹੀ ਝੋਨੇ ਦੀ ਬਿਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਂਜ ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਬੱਦਲ ਬੁੱਧਵਾਰ ਤੋਂ ਪੰਜਾਬ ‘ਚ ਡੇਰਾ ਲਾਉਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਬਾਅਦ 18 ਜੂਨ ਤਕ ਪੰਜਾਬ ‘ਚ ਹਨੇਰੀ, ਬੱਦਲਵਾਈ ਤੇ ਤੇਜ਼ ਹਵਾਵਾਂ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ।

Facebook Comments

Trending