Connect with us

ਪੰਜਾਬ ਨਿਊਜ਼

ਪੰਜਾਬ ‘ਚ Heat Wave ਚੱਲਣ ਬਾਰੇ ਆਈ ਤਾਜ਼ਾ ਖ਼ਬਰ, ਜਾਣੋ ਜੂਨ ਮਹੀਨੇ ਦੇ ਮੌਸਮ ਦਾ ਹਾਲ

Published

on

The latest news about Heat Wave in Punjab, know the weather of June

ਲੁਧਿਆਣਾ : ਪੰਜਾਬ ‘ਚ ਤਪਦੇ ਮਈ ਮਹੀਨੇ ਦੌਰਾਨ ਜਿੱਥੇ ਸੂਬੇ ਦੇ ਲੋਕਾਂ ਨੇ ਮੀਂਹ ਕਾਰਨ ਰਾਹਤ ਮਹਿਸੂਸ ਕੀਤੀ, ਉੱਥੇ ਹੀ ਹੁਣ ਜੂਨ ਮਹੀਨੇ ‘ਚ ਵੀ ਗਰਮੀ ਤੋਂ ਰਾਹਤ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿ ਸਕਦਾ ਹੈ ਅਤੇ ਇਸ ਦੇ ਨਾਲ ਹੀ ਪਾਰਾ ਵੱਧਣਾ ਸ਼ੁਰੂ ਹੋ ਜਾਵੇਗਾ, ਹਾਲਾਂਕਿ ਜੂਨ ਮਹੀਨੇ ਮੀਂਹ ਪੈਣ ਦੇ ਵੀ ਆਸਾਰ ਹਨ।

ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਦੂਜੇ ਹਫ਼ਤੇ ਮੌਸਮ ਖ਼ੁਸ਼ਕ ਰਹੇਗਾ। ਇਸੇ ਤਰ੍ਹਾਂ ਤੀਜੇ ਹਫ਼ਤੇ ਵੀ ਮੀਂਹ ਪਵੇਗਾ, ਜਿਸ ਕਾਰਨ ਪਾਰਾ ‘ਚ ਗਿਰਾਵਟ ਆ ਸਕਦੀ ਹੈ। ਚੌਥੇ ਹਫ਼ਤੇ ਵੀ ਇਸੇ ਤਰ੍ਹਾਂ ਤਾਪਮਾਨ ‘ਚ ਗਿਰਾਵਟ ਅਤੇ ਮੀਂਹ ਪਵੇਗਾ। ਇਸ ਨਾਲ ਜੂਨ ਮਹੀਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਹੀਟ ਵੇਵ ਤੋਂ ਵੀ ਰਾਹਤ ਰਹੇਗੀ। ਮੌਸਮ ਵਿਭਾਗ ਦੇ ਮੁਤਾਬਕ ਇਕ ਮਾਰਚ ਤੋਂ ਇਕ ਜੂਨ ਤੱਕ 138 ਮਿਲੀਮੀਟਰ ਮੀਂਹ ਪਿਆ ਹੈ।

Facebook Comments

Trending