ਪੰਜਾਬੀ
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਲੁਧਿਆਣਾ ਵੱਲੋਂ 32.02 ਲੱਖ ਰੁਪਏ ਦੇ ਕਰਜ਼ੇ ਮਨਜੂਰ
Published
2 years agoon
ਲੁਧਿਆਣਾ : ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ-ਕਮ ਚੇਅਰਮੈਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਸ੍ਰੀ ਹਰਪਾਲ ਸਿੰਘ ਗਿੱਲ ਅਤੇ ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ ਦੀ ਅਗਵਾਈ ਵਿੱਚ ਪੰਜਾਬ ਅਨੂਸੁਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਰਜ਼ਾ ਸਕੀਮਾਂ ਸਬੰਧੀ ਜ਼ਿਲ੍ਹਾ ਪੱਧਰੀ ਸਕਰਿਨਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ ਹੋਇਆ।
ਸਕਰਿਨਿੰਗ ਕਮੇਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ 10 ਬਿਨੈਕਾਰਾਂ ਨੂੰ ਵੱਖ-ਵੱਖ ਕੰਮਾਂ ਲਈ 23 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ ਗਏ ਜਿਨ੍ਹਾਂ ਵਿੱਚ ਡੇਅਰੀ ਫਾਰਮ, ਹੋਜ਼ਰੀ, ਕਰਿਆਨਾ ਦੁਕਾਨ, ਮੋਟਰਸਾਇਕਲ ਸਪੇਅਰ ਪਾਰਟਸ ਆਦਿ ਦੇ ਕੰਮ ਸ਼ਾਮਲ ਹਨ।
ਮੀਟਿੰਗ ਦੌਰਾਨ ਜ਼ਿਲ੍ਹਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਬੈਂਕ ਟਾਈ ਅੱਪ ਸਕੀਮ ਅਧੀਨ 08 ਲਾਭਪਾਤਰੀਆਂ ਨੂੰ 3.81 ਲੱਖ ਰੁਪਏ ਦੀ ਸਬਸਿਡੀ ਜੋ ਕਿ ਕਾਰਪੋਰੇਸ਼ਨ ਵੱਲੋਂ ਦਿੱਤੀ ਜਾਣੀ ਹੈ ਅਤੇ 5.21 ਲੱਖ ਰੁਪਏ ਦਾ ਬੈਂਕ ਕਰਜਾ ਕੁੱਲ 9.02 ਲੱਖ ਰੁਪਏ ਦੇ ਕਰਜੇ ਵੀ ਇਸ ਮੀਟਿੰਗ ਵਿੱਚ ਮੰਨਜੂਰ ਕੀਤੇ ਗਏ।
ਉਨ੍ਹਾਂ ਇਹ ਵੀ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 40% ਤੋਂ ‘ਤੇ ਦਿਵਿਆਂਗ ਵਿਅਕਤੀਆਂ ਨੂੰ ਜੋ ਕਿ ਕਿਸੇ ਵੀ ਜਾਤੀ ਨਾਲ ਸਬੰਧਤ ਹੋ ਸਕਦੇ ਹਨ, ਨੂੰ ਬਹੁਤ ਹੀ ਘੱਟ ਵਿਆਜ ‘ਤੇ ਸਵੈ-ਰੁਜਗਾਰ ਲਈ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਨਗਰ ਨਿਗਮ ਦੇ ਪੱਕੇ ਸਫਾਈ ਕਰਮਚਾਰੀਆਂ ਤੇ ਆਸ਼ਰਿਤ ਪਰਿਵਾਰ ਜੋ ਸਵੈ-ਰੁਜਗਾਰ ਚਲਾਉਣਾ ਚਾਹੁੰਦੇ ਹਨ, ਉਹਨਾਂ ਨੂੰ ਵੀ ਕਾਰਪੋਰੇਸ਼ਨ ਵੱਲੋਂ ਕਰਜਾ ਦਿੱਤਾ ਜਾਂਦਾ ਹੈ।
You may like
-
ਅੰਗਰੇਜ਼ਾਂ ਨੇ 1947 ਦੀ ਵੰਡ ਵੇਲੇ ਛੱਡ ਗਏ ਸੀ 5 ਬਿਲੀਅਨ ਡਾਲਰ ਦਾ ਕਰਜ਼ਾ, ਕੀ ਭਾਰਤ ਜਾਂ ਪਾਕਿਸਤਾਨ ਨੇ ਇਸ ਨੂੰ ਮੋੜਿਆ? ਜਾਣੋ
-
ਬੈਂਕ ਲੋਨ ਦੇਣ ਤੋਂ ਨਹੀਂ ਕਰ ਸਕੇਗਾ ਮਨ੍ਹਾ… ਬਸ ਇਹ 5 ਗੱਲਾਂ ਦਾ ਰੱਖੋ ਧਿਆਨ, ਕੰਮ ਜਲਦੀ ਹੋ ਜਾਵੇਗਾ
-
SC ਵਰਗ ਦੇ ਆਟੋ ਚਾਲਕ/ਬੇਰੋਜਗਾਰ ਈ-ਰਿਕਸ਼ਾ ਲਈ ਕਰ ਸਕਦੇ ਹਨ ਅਪਲਾਈ -ADC
-
ਖੇਤੀ ਮਸ਼ੀਨਾਂ ‘ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ 20 ਜੁਲਾਈ ਤੱਕ ਕਰਨ ਬਿਨੈ ਪੱਤਰ-DC
-
ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਸਬਸਿਡੀ ਜਾਰੀ : ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ
