ਪੰਜਾਬ ਨਿਊਜ਼

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਹੁਣ ਕਿੰਨੇ ਵਜੇ ਲੱਗਣਗੇ

Published

on

ਲੁਧਿਆਣਾ : ਸਿੱਖਿਆ ਵਿਭਾਗ ਨੇ ਮੌਸਮ ‘ਚ ਆਈ ਤਬਦੀਲੀ ਕਾਰਨ ਕੱਲ੍ਹ ਯਾਨੀ 1 ਅਕਤੂਬਰ ਤੋਂ 31 ਅਕਤੂਬਰ ਤਕ ਸਾਰੇ ਪ੍ਰਾਇਮਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਸਾਢੇ 8 ਵਜੇ (8.30 AM) ਕਰ ਦਿੱਤਾ ਹੈ ਜਦਕਿ ਛੁੱਟੀ ਢਾਈ ਵਜੇ (2.30 PM) ਹੋਇਆ ਕਰੇਗੀ। ਇਸ ਤੋਂ ਇਲਾਵਾ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਸਮਾਂ ਬਦਲਿਆ ਹੈ। ਹੁਣ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ 8 ਵਜੇ (8.30 AM) ਖੁੱਲ੍ਹਿਆ ਕਰਨਗੇ ਜਦਕਿ 2.50 ਵਜੇ (2.50 PM) ਛੁੱਟੀ ਹੋਇਆ ਕਰੇਗੀ।

ਇਕ ਨਵੰਬਰ ਤੋਂ 28 ਫਰਵਰੀ ਤਕ ਟਾਈਮਿੰਗ ਵੱਖਰੀ ਰਹੇਗੀ। ਇਕ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤਕ ਲੱਗਣਗੇ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 9 ਵਜੇ ਤੋਂ ਦੁਪਹਿਰੇ 3.20 ਤਕ ਲੱਗਣਗੇ।

ਇਸੇ ਤਰ੍ਹਾਂ 1 ਮਾਰਚ ਤੋਂ 31 ਮਾਰਚ ਤਕ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰੇ 2.30 ਵਜੇ ਤਕ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰੇ 2.50 ਵਜੇ ਤਕ ਲੱਗਣਗੇ।

Facebook Comments

Trending

Copyright © 2020 Ludhiana Live Media - All Rights Reserved.