Connect with us

ਪੰਜਾਬ ਨਿਊਜ਼

ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ

Published

on

Punjab Child Protection Organization formed

ਲੁਧਿਆਣਾ :  ਆਈ.ਸੀ.ਪੀ.ਐਸ. ਤਹਿਤ ਕੰਮ ਕਰ ਰਹੇ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਾਮ ਪੁਰਾ ਰੋਡ ‘ਤੇ ਹੈਵਨਲੀ ਪੈਲੇਸ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਬਾਲ ਸੁਰੱਖਿਆ ਸੰਗਠਨ ਜੱਥੇਬੰਦੀ ਦਾ ਸਰਵ-ਸੰਮਤੀ ਨਾਲ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਕੰਮ ਕਰ ਰਹੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਇਕ-ਇਕ ਨੁਮਾਇੰਦੇ ਨੇ ਭਾਗ ਲਿਆ। ਮੀਟਿੰਗ ਦਾ ਆਰੰਭ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਹਰਭਜਨ ਸਿੰਘ ਮਹਿਮੀ ਦੁਆਰਾ ਕੀਤਾ ਗਿਆ।

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਦੇ ਮੁਲਾਜਮਾਂ ਦੀਆ ਮੰਗਾ ਨੂੰ ਸਰਕਾਰ ਅੱਗੇ ਰੱਖਣ ਲਈ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਲ ਸੁਰੱਖਿਆ ਸਕੀਮ ਨੂੰ ਪੰਜਾਬ ਭਰ ਵਿੱਚ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਇਕ ਜਥੇਬੰਦੀ ਦਾ ਗਠਨ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਬੱਚਿਆਂ ਅਤੇ ਬੱਚਿਆਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਬਾਲ ਸੁਰੱਖਿਆ ਕਲਿਆਣ ਲਈ ਕਰਮਚਾਰੀਆਂ ਲਈ ਕੰਮ ਕਰਨਾ ਐਸੋਸੀਏਸ਼ਨ ਦਾ ਫੋਕਸ ਏਰੀਆ ਹੈ। ਇਹ ਐਸੋਸੀਏਸ਼ਨ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗੀ।

ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਹਿਮਤੀ ਨਾਲ ਹੀ ਗਵਰਨਿੰਗ ਬਾਡੀ ਲਈ ਪ੍ਰਧਾਨ (ਹਰਭਜਨ ਸਿੰਘ), ਉਪ-ਪ੍ਰਧਾਨ (ਅਜੈ ਭਾਰਤੀ, ਕੰਚਨ ਅਰੋੜਾ), ਸਕੱਤਰ (ਸੌਰਵ ਚਾਵਲਾ), ਉਪ-ਸਕੱਤਰ (ਮਨਜਿੰਦਰ ਕੋਰ), ਖਜਾਨਚੀ (ਸ਼ਾਨੂੰ ਰਾਣਾ), ਸਹਾਇਕ ਖਜਾਨਚੀ (ਰਛਪਾਲ ਿਸੰਘ), ਕਾਨੂੰਨੀ ਸਲਾਹਕਾਰ (ਅਜੈ ਸਰਮਾ, ਸੁਖਜਿੰਦਰ ਸਿੰਘ,ਅਰਸ਼ਬੀਰ ਸਿੰਘ ਜੌਹਲ), ਪ੍ਰੈਸ ਸਕੱਤਰ (ਰਸ਼ਮੀ),ਉਪ-ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ।

Facebook Comments

Advertisement

Trending