Connect with us

ਪੰਜਾਬੀ

ਪੀ.ਏ.ਯੂ. ਵਿੱਚ ਪੇਂਡੂ ਔਰਤਾਂ ਨੂੰ ਸਿਹਤਮੰਦ ਖੁਰਾਕ ਬਾਰੇ ਦਿੱਤੀ ਸਿੱਖਿਆ 

Published

on

P.A.U. Education on Healthy Diet for Rural Women

ਲੁਧਿਆਣਾ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਪੀ.ਏ.ਯੂ. ਕਿਸਾਨ ਕਲੱਬ ਦੇ ਔਰਤ ਵਿੰਗ ਦੇ 45 ਮੈਂਬਰਾਂ ਨੂੰ ਵਿਸ਼ਵ ਸਿਹਤ ਦਿਹਾੜੇ ਸੰਬੰਧੀ ਇੱਕ ਸਮਾਗਮ ਕਰਕੇ ਚੰਗੀ ਖੁਰਾਕ ਬਾਰੇ ਸਿਖਲਾਈ ਦਿੱਤੀ ਗਈ ।

ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਹ ਸਮਾਗਮ ਪੇਂਡੂ ਨੌਜਵਾਨਾਂ ਅਤੇ ਔਰਤਾਂ ਨੂੰ ਸਿਹਤਮੰਦ ਖੁਰਾਕ ਬਾਰੇ ਸਿੱਖਿਅਤ ਕਰਨ ਲਈ ਆਯੋਜਿਤ ਕੀਤਾ ਗਿਆ ਹੈ । ਕਿਸਾਨ ਕਲੱਬ ਦੇ ਔਰਤ ਵਿੰਗ ਦੇ ਕੁਆਰਡੀਨੇਟਰ ਡਾ. ਰੁਪਿੰਦਰ ਕੌਰ ਤੂਰ ਨੇ ਪੀ.ਏ.ਯੂ. ਵੱਲੋਂ ਚਲਾਏ ਜਾਂਦੇ ਡਿਪਲੋਮਾ ਅਤੇ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ ।

ਭੋਜਨ ਅਤੇ ਪੋਸ਼ਣ ਮਾਹਿਰ ਡਾ. ਜਸਵਿੰਦਰ ਕੌਰ ਬਰਾੜ ਨੇ ਸਾਡੀ ਧਰਤੀ ਸਾਡੀ ਸਿਹਤ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ । ਮਾਹਿਰ ਡਾ. ਮਨਮੀਤ ਮਾਨਵ ਨੇ ਐੱਗਮਾਰਕ ਸਰਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਔਰਤਾਂ ਨੂੰ ਸਵੈ-ਸੇਵੀ ਸਮੂਹ ਬਨਾਉਣ ਲਈ ਪ੍ਰੇਰਿਤ ਕੀਤਾ । ਰਿਸ਼ੀਕੇਸ਼ ਦੇ ਯੋਗਾ ਮਾਹਿਰਾਂ ਸ਼੍ਰੀ ਨਰੇਸ਼ ਜੋਸ਼ੀ ਅਤੇ ਕੁਮਾਰੀ ਪ੍ਰੀਤੀ ਦੀ ਨਿਗਰਾਨੀ ਹੇਠ ਯੋਗਾ ਕੈਂਪ ਵਿੱਚ ਕੁਝ ਆਸਨਾਂ ਦੀ ਸਿਖਲਾਈ ਦਿੱਤੀ ਗਈ ।

Facebook Comments

Trending