Connect with us

ਪੰਜਾਬ ਨਿਊਜ਼

ਵੈਟਨਰੀ ਯੂਨੀਵਰਸਿਟੀ ਵੱਲੋਂ ਮੱਛੀ ਦੀ ਖ਼ਪਤ ਨੂੰ ਉਤਸਾਹਿਤ ਕਰਨ ਲਈ ਜਨਤਕ ਜਾਗਰੂਕਤਾ ਮੁਹਿੰਮ

Published

on

Public Awareness Campaign to Promote Fish Consumption by Veterinary University

ਲੁਧਿਆਣਾ :    ਕਾਲਜ ਆਫ਼ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਮੱਛੀ ਦੀ ਪ੍ਰਤੀ ਵਿਅਕਤੀ ਖ਼ਪਤ ਵਧਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਦਸੰਬਰ, 2021 ਦੇ ਮਹੀਨੇ ਦੌਰਾਨ ਆਯੋਜਿਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਉੱਦਮੀ ਮੰਡੀਕਾਰੀ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ, ਜਿਨ੍ਹਾਂ ਵਿੱਚ ਪ੍ਰਚਾਰ, ਮੱਛੀ ਭੋਜਨ ਪਦਾਰਥ ਮੇਲਾ, ਮੱਛੀ ਉਤਪਾਦਾਂ ਦੀ ਵਿਕਰੀ ਅਤੇ ਵਿਭਿੰਨ ਮੁਕਾਬਲਿਆਂ ਜਿਵੇਂ ਪੋਸਟਰ ਬਨਾਉਣਾ ਆਦਿ ਦਾ ਆਯੋਜਨ ਕੀਤਾ ਜਾਵੇਗਾ।

ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਜਲਜੀਵ ਉਤਪਾਦਕ ਦੇਸ਼ ਹੈ। ਹਾਲਾਂਕਿ, ਭਾਰਤ ਵਿੱਚ ਮੱਛੀ ਖਾਣ ਵਾਲੀ ਆਬਾਦੀ ਸਿਰਫ 55% ਹੋਣ ਦਾ ਅੰਦਾਜ਼ਾ ਹੈ। ਇਥੇ ਔਸਤ ਸਾਲਾਨਾ ਪ੍ਰਤੀ ਵਿਅਕਤੀ ਮੱਛੀ ਖ਼ਪਤ ਲਗਭਗ 9 ਕਿਲੋਗ੍ਰਾਮ ਹੈ, ਜੋ ਕਿ ਵਿਸ਼ਵ ਔਸਤ 20 ਕਿਲੋਗ੍ਰਾਮ ਦੇ ਅੱਧੇ ਤੋਂ ਵੀ ਘੱਟ ਹੈ। ਭਾਰਤੀ ਰਾਜਾਂ ਵਿੱਚੋਂ ਤਿ੍ਰਪੁਰਾ 29 ਕਿਲੋਗ੍ਰਾਮ ਪ੍ਰਤੀ ਵਿਅਕਤੀ ਖ਼ਪਤ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹੈ, ਜਦਕਿ ਅੰਡੇਮਾਨ, ਨਿਕੋਬਾਰ ਅਤੇ ਲਕਸ਼ਦੀਪ ਵਰਗੇ ਟਾਪੂਆਂ ਵਿੱਚ ਇਹ 50 ਕਿਲੋ ਤੋਂ ਵੱਧ ਹੈ। ਡਾ. ਮੀਰਾ ਡੀ. ਆਂਸਲ, ਡੀਨ ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਸਿਰਫ਼ 0.4 ਕਿਲੋਗ੍ਰਾਮ ਹੈ।

ਮੱਛੀ ਅਤੇ ਮੱਛੀ ਉਤਪਾਦਾਂ ਵਿਚ ਪ੍ਰੋਟੀਨ, ਆਸਾਨੀ ਨਾਲ ਪਚਣਯੋਗ, ਓਮੇਗਾ-3 ਫੈਟੀ ਐਸਿਡ, ਵਿਭਿੰਨ ਖਣਿਜ ਜਿਵੇਂ ਕੈਲਸ਼ੀਅਮ, ਫਾਸਫੋਰਸ, ਆਇਰਨ, ਜਿੰਕ, ਆਇਓਡੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਪਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਮੱਛੀ ਉਤਪਾਦਾਂ ਨੂੰ ਬਿਹਤਰ ਸਿਹਤ ਫਾਇਦਿਆਂ ਲਈ ਮਨੁੱਖੀ ਖੁਰਾਕ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਮੱਛੀ ਵੱਡੇ ਹੋ ਰਹੇ ਬੱਚਿਆਂ ਦੇ ਦਿਮਾਗੀ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ ਅਤੇ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ, ਦਿ੍ਰਸ਼ਟੀ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਕਰਨ ਦਾ ਕਾਰਜ ਕਰਦੀ ਹੈ। ਸਮੁੰਦਰੀ ਤੱਟਵਰਤੀ ਰਾਜਾਂ ਦੇ ਉਲਟ, ਪੰਜਾਬ ਦੀ ਮਾਸਾਹਾਰੀ ਆਬਾਦੀ ਵਧੇਰੇ ਮੁਰਗਾ, ਬੱਕਰਾ ਅਤੇ ਸੂਰ ਦਾ ਮਾਸ ਆਦਿ ਖਾਣ ਨੂੰ ਤਰਜੀਹ ਦਿੰਦੀ ਹੈ।ਮੱਛੀ ਖਾਣ ਵਾਲੀ ਆਬਾਦੀ ਵੀ ਜ਼ਿਆਦਾਤਰ ਕੰਡਾ ਰਹਿਤ ਮੱਛੀ ਖਾਣ ਨੂੰ ਤਰਜੀਹ ਦਿੰਦੀ ਹੈ।

ਮੱਧ ਅਤੇ ਉੱਚ ਮੱਧ-ਸ਼੍ਰੇਣੀ ਦੇ ਖ਼ਪਤਕਾਰਾਂ ਵਿੱਚ ਸੌਖੇ ਢੰਗ ਨਾਲ, ਪਕਾਉਣ ਲਈ ਤਿਆਰ ਅਤੇ ਖਾਣ ਲਈ ਤਿਆਰ ਉਤਪਾਦਾਂ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਿਸ਼ਰੀਜ਼ ਕਾਲਜ ਵੱਲੋਂ ਵਿਕਸਤ ਕੀਤੇ ਗਏ ਗੁਣਵੱਤਾ ਭਰਪੂਰ ਮੱਛੀ ਉਤਪਾਦਾਂ ਨੂੰ ਵਿਭਿੰਨ ਗਤੀਵਿਧੀਆਂ ਨਾਲ ਉਤਸਾਹਿਤ ਕੀਤਾ ਜਾਵੇਗਾ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਕੁੱਲ 1.5 ਲੱਖ ਟਨ ਮੱਛੀ ਉਤਪਾਦਨ ਵਾਲੇ ਪੰਜਾਬ ਕੋਲ ਆਪਣੇ ਉਤਪਾਦਨ ਨੂੰ ਆਸਾਨੀ ਨਾਲ ਦੁਗਣਾ ਕਰਨ ਦੀ ਸਮਰੱਥਾ ਹੈ।

Facebook Comments

Trending