Connect with us

ਪੰਜਾਬ ਨਿਊਜ਼

PSEB ਵੱਲੋਂ ਅੱਠਵੀਂ ਦੀਆਂ ਪ੍ਰੀਖਿਆਵਾਂ ਵਾਸਤੇ ਸਮਾਂ-ਸਾਰਣੀ ਜਾਰੀ, ਪਹਿਲਾ ਪੇਪਰ ਪੰਜਾਬੀ ਦਾ

Published

on

PSEB releases schedule for Class VIII examinations, first paper in Punjabi

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਟਰਮ-2 ਦੀਆਂ ਪ੍ਰੀਖਿਆਵਾਂ ਲਈ ਅੱਠਵੀਂ ਜਮਾਤ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆਵਾਂ ਸਵੇਰੇ 10 ਵਜੇ ਸ਼ੁਰੂ ਹੋਣਗੀਆਂ ਤੇ ਪਹਿਲਾ ਪੇਪਰ 7 ਅਪ੍ਰੈਲ ਨੂੰ ਸਵੇਰੇ ਪਹਿਲੀ ਭਾਸ਼ਾ ਪੰਜਾਬੀ ਦਾ ਹੋਵੇਗਾ ਜਦ ਕਿ ਸੋਮਵਾਰ 11 ਅਪ੍ਰੈਲ ਨੂੰ ਅੰਗਰੇਜ਼ੀ, 12 ਅਪ੍ਰੈਲ ਨੂੰ ਸਵਾਗਤ ਜ਼ਿੰਦਗੀ, 13 ਨੂੰ ਸਾਇੰਸ, 16 ਨੂੰ ਗਣਿਤ ਦਾ ਪਰਚਾ ਨਿਰਧਾਰਿਤ ਕੀਤਾ ਗਿਆ ਹੈ।

ਪ੍ਰੀਖਿਆਵਾਂ 27 ਅਪ੍ਰੈਲ ਨੂੰ ਸਮਾਪਤ ਹੋਣਗੀਆ ਤੇ ਇਸ ਦਿਨ ਚੋਣਵੇਂ ਵਿਸ਼ੇ ਖੇਤੀਬਾੜੀ ਦਾ ਪੇਪਰ ਹੋਵੇਗਾ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ’ਚ ਕੋਵਿਡ-19 ਪ੍ਰਤੀ ਸਾਰੇ ਮਾਪਦੰਡਾਂ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਪ੍ਰਤੀ ਸੁਪਰੰਡਟ ਤੇ ਹੋਰ ਅਮਲਾ ਪੂਰੀ ਤਰ੍ਹਾਂ ਮੁਸਤੈਦ ਰਹੇਗਾ। ਉਨ੍ਹਾਂ ਕਿਹਾ ਕਿ 10 ਵਜੇ ਸਵੇਰ ਦੇ ਸੈਸ਼ਨ ’ਚ ਹੋਣ ਵਾਲੀਆਂ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ 15 ਮਿੰਟਾਂ ਦਾ ਸਮਾਂ ਪ੍ਰਸ਼ਨ-ਪੱਤਰ ਪੜ੍ਹਨ ਲਈ ਦਿੱਤਾ ਜਾਵੇਗਾ।

ਵੇਰਵੇ ਦਿੰਦਿਆਂ ਕੰਟਰੋਲਰ ਨੇ ਦੱਸਿਆ ਕਿ ਨਿਰਧਾਰਤ ਵਿਸ਼ਾਵਾਰ ਪਾਠਕ੍ਰਮ ਵਿਚੋਂ ਇਹ ਪ੍ਰੀਖਿਆਵਾਂ 50 ਫ਼ੀਸਦੀ ਸਿਲੇਬਸ ਦੇ ਆਧਾਰ ’ਤੇ ਆਬਜੈਕਟਿਵ ਟਾਈਪ ਦੇ ਪ੍ਰਸ਼ਨ ਪੱਤਰਾਂ ’ਚ ਲਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਕੂਲ ਬੋਰਡ ਵੱਲੋਂ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਲੈਣ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ।

ਪੰਜਵੀਂ ਜਮਾਤ ਦੀ ਟਰਮ-2 ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ 23 ਮਾਰਚ ਤਕ, ਅੱਠਵੀਂ ਦੀ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 22 ਅਪ੍ਰੈਲ ਤਕ, 10ਵੀਂ ਸ਼੍ਰੇਣੀ ਦੀਆਂ ਇਹ ਪ੍ਰੀਖਿਆਵਾਂ 25 ਅਪ੍ਰੈਲ ਤੋਂ 12 ਮਈ ਤਕ ਅਤੇ 12ਵੀਂ ਸ਼੍ਰੇਣੀ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 12 ਮਈ ਤਕ ਲਈਆਂ ਜਾਣਗੀਆਂ।

Facebook Comments

Trending