Connect with us

ਖੇਡਾਂ

ਫੁੱਲਾਂਵਾਲ ਦਾ 26ਵਾਂ ਯਾਦਗਾਰੀ ਕਬੱਡੀ ਕੱਪ 28 ਨੂੰ

Published

on

Phullanwal's 26th Memorial Kabaddi Cup on 28th

ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਫੁੱਲਾਂਵਾਲ ਵਿਖੇ ਜਗਪਾਲ ਸਿੰਘ ਬਿੱਟੂ ਅਤੇ ਜਗਦੀਪ ਸਿੰਘ ਦੀਪ ਦੀ ਯਾਦ ਵਿਚ 26 ਵਾਂ ਕਬੱਡੀ ਕੱਪ ਸਾਹਿਬਜ਼ਾਦਾ ਜੁਝਾਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਮਾਨ ਸਿੰਘ ਫੁੱਲਾਂਵਾਲ ਦੀ ਅਗਵਾਈ ਹੇਠ 28 ਮਾਰਚ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਕਲੱਬ ਦੀ ਮੀਟਿੰਗ ਦੌਰਾਨ ਮਾਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾਂ ਇਹ ਕੱਪ 11 ਜਨਵਰੀ ਨੂੰ ਕਰਵਾਇਆ ਜਾਣਾ ਸੀ ਪਰ ਪ੍ਰਸ਼ਾਸਨ ਨੇ ਐਨ ਮੌਕੇ ‘ਤੇ ਇਹ ਕੱਪ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਨਾ ਹੋਣ ਦਿੱਤਾ, ਹੁਣ ਇਹ ਕਬੱਡੀ ਕੱਪ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪਹਿਲਾ ਇਨਾਮ 2 ਲੱਖ 50 ਹਜ਼ਾਰ, ਦੂਜਾ 2 ਲੱਖ, ਬੈਸਟ ਰੇਡਰ ਤੇ ਜਾਫੀ ਨੂੰ 1 ਲੱਖ ਤੋਂ ਇਲਾਵਾ ਸੈਮੀਫਾਈਨਲ ਦੇ ਬੈਸਟ ਰੇਡਰਾਂ ਤੇ ਜਾਫ਼ੀਆਂ ਨੂੰ 4 ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ।

ਮੀਟਿੰਗ ਦੌਰਾਨ ਸੁੱਖਾ ਸੇਖੋਂ, ਤਰਨਜੀਤ ਸਿੰਘ ਸਿੱਧੂ, ਪੱਪੀ ਬੁੱਟਰ, ਅਵਨੀਤ ਸੇਖੋਂ, ਟੀਟਾ ਸੇਖੋਂ, ਪਿ੍ਤਪਾਲ ਸਿੰਘ, ਭਰਪੂਰ ਸਿੰਘ ਸੇਖੋਂ, ਬਿੱਟੂ ਮਾਣਕਵਾਲ, ਰਾਕੇਸ਼ ਕੁਮਾਰ, ਬਿੰਦਰ ਠੱਕਰਵਾਲ, ਕਾਲਾ ਰਛੀਨ, ਦੀਪੂ ਆਸਟ੍ਰੇਲੀਆ, ਘੋਨੀ ਆਸਟ੍ਰੇਲੀਆ, ਨਵੀਂ ਸੇਖੋਂ, ਹਿੰਦਰੀ ਫੁੱਲਾਂਵਾਲ, ਸੇਬੀ ਆਸਟ੍ਰੇਲੀਆ, ਕੁਲਵੰਤ ਸਿੰਘ ਫੌਜੀ, ਹਰਪ੍ਰੀਤ ਸੇਖੋਂ, ਕਾਲਾ ਸੇਖੋਂ ਆਦਿ ਵੀ ਹਾਜ਼ਰ ਸਨ।

Facebook Comments

Advertisement

Trending