Connect with us

ਪੰਜਾਬੀ

ਸਬਜ਼ੀ ਮੰਡੀ ਸ਼ੈੱਡ ਤੋੜਨ ਦੇ ਵਿਰੋਧ ‘ਚ ਮਜ਼ਦੂਰਾਂ ਤੇ ਆੜ੍ਹਤੀਆਂ ਵੱਲੋਂ ਰੋਸ ਮਾਰਚ

Published

on

Protest march by laborers and artisans against demolition of vegetable market sheds

ਰਾਏਕੋਟ / ਲੁਧਿਆਣਾ : ਸਬਜ਼ੀ ਮੰਡੀ ਰਾਏਕੋਟ ਵਿਖੇ ਸ਼ੈੱਡ ਤੋੜਨ ਦੇ ਵਿਰੋਧ ‘ਚ ਫਲ ਵੇਚਣ ਵਾਲੇ ਮਜ਼ਦੂਰਾਂ ਤੇ ਆੜ੍ਹਤੀਆਂ ਵੱਲੋਂ ਧਰਨਾ ਦਿੰਦਿਆਂ ਰੋਸ ਮਾਰਚ ਕੱਿਢਆ ਗਿਆ। ਇਸ ਮੌਕੇ ਸੀਟੂ ਦੇ ਕਾਮਰੇਡ ਦਲਜੀਤ ਕੁੁਮਾਰ ਗੋਰਾ ਦੀ ਅਗਵਾਈ ਹੇਠ ਰਾਏਕੋਟ ਸ਼ਹਿਰ ਵਿੱਚ ਰੋਸ ਮਾਰਚ ਕੱਿਢਆ ਗਿਆ।

ਇਹ ਰੋਸ ਮਾਰਚ ਸਬਜੀ ਮੰਡੀ ਤੋਂ ਸ਼ੁੁਰੂ ਹੋ ਕੇ ਡੀਐੱਸਪੀ ਦਫ਼ਤਰ ਰਾਏਕੋਟ ਤੋਂ ਤਾਜਪੁੁਰ ਚੌਕ ਹੁੰਦੇ ਹੋਏ ਤਲਵੰਡੀ ਗੇਟ ਰਾਏਕੋਟ ਵਿਖੇ ਪੁੱਜਾ। ਇਸ ਦੌਰਾਨ ਇਕੱਠ ਨੇ ਧਰਨਾ ਲਾਉਂਦਿਆਂ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਲਗਾਇਆ ਅਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਕਾਮਰੇਡ ਗੋਰਾ ਨੇ ਦੱਸਿਆ ਉਨ੍ਹਾਂ ਵੱਲੋਂ ਆਪਣੀ ਜਥੇਬੰਦੀ ਦੇ ਹੋਰ ਆਗੂਆਂ ਤੇ ਵਰਕਰਾਂ ਸਮੇਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੁੱਦਾ ਸੁੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਵੱਲੋਂ ਕੋਈ ਸੁੁਣਵਾਈ ਨਾ ਹੁੰਦੀ ਵੇਖ ਕੇ ਰਾਏਕੋਟ ਸ਼ਹਿਰ ਵਿੱਚ ਰੋਸ ਮਾਰਚ ਕੱਿਢਆ ਗਿਆ ਤੇ ਧਰਨਾ ਲਗਾਇਆ ਗਿਆ।

ਧਰਨੇ ਦੌਰਾਨ ਪੁੱਜੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਤੇ ਰਾਏਕੋਟ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਮਜਦੂਰਾਂ ਤੇ ਮਾਰਕੀਟ ਕਮੇਟੀ ਸੈਕਟਰੀ ਨਾਲ ਗੱਲਬਾਤ ਕਰਦੇ ਉਨ੍ਹਾਂ ਦੀਆਂ ਮਸਲੇ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਮੌਕੇ ‘ਤੇ ਹੀ ਮਸਲੇ ਦਾ ਨਿਪਟਾਰਾ ਕੀਤਾ।

Facebook Comments

Trending