Connect with us

ਪੰਜਾਬੀ

ਚੰਨੀ ਕਰਨਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਸਟੈਂਡ ਦਾ ਉਦਘਾਟਨ

Published

on

Channi to inaugurate Shaheed Kartar Singh Sarabha bus stand

ਦਾਖਾ / ਲੁਧਿਆਣਾ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅੱਜ 23 ਦਸੰਬਰ ਮੁੱਲਾਂਪੁਰ ‘ਚ ਆਉਣਗੇ। ਇਸ ਦੌਰੇ ਦੌਰਾਨ ਜਿੱਥੇ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਸਟੈਂਡ ਦਾ ਉਦਘਾਟਨ ਕਰਨਗੇ ਉੱਥੇ ਹੀ ਰਕਬਾ ਦਾਣਾ ਮੰਡੀ ਵਿਖੇ ਕਾਂਗਰਸ ਦੀ ਹਲਕਾ ਪੱਧਰੀ ਰੈਲੀ ਨੂੰ ਵੀ ਸੰਬੋਧਨ ਕਰਨਗੇ।

ਉਕਤ ਦੋਵਾਂ ਥਾਵਾਂ ਦਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਆਈਜੀ ਪ੍ਰਮੋਦ ਪਰਮਾਰ, ਏਡੀਸੀ ਨਯਨ ਜੱਸਲ, ਐੱਸਡੀਐੱਮ ਜਗਦੀਪ ਸਹਿਗਲ, ਐੱਸਐੱਸਪੀ ਰਾਜਬਚਨ ਸਿੰਘ ਸੰਧੂ ਤੇ ਡੀਐੱਸਪੀ ਜਤਿੰਦਰਜੀਤ ਸਿੰਘ ਨੇ ਨਿਰੀਖਣ ਕੀਤਾ ਅਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਐੱਸਐੱਮਓ ਡਾ. ਹਰਪ੍ਰੀਤ ਸਿੰਘ, ਐੱਸਡੀਓ ਕਮਲਜੀਤ ਸਿੰਘ, ਜੇਈ ਵਾਸੂ ਮੰਗਲਾ ਅਤੇ ਅਮਨਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ।

Facebook Comments

Trending