ਪੰਜਾਬ ਨਿਊਜ਼

ਐੱਸਡੀਐੱਮ ਦਫ਼ਤਰ ‘ਚ ਕਾਰਡ ਬਣਾਉਣ ਲਈ ਹੁੰਦੀ ਪਰੇਸ਼ਾਨੀ ਖ਼ਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਥਾਨਕ ਐੱਸਡੀਐੱਮ ਦਫ਼ਤਰ ਵਿਖੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਵੱਲੋਂ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਸਨੀ ਤੇ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਨਿਰਮਾਣ ਮਿਸਤਰੀਆਂ ਤੇ ਕਾਮਿਆਂ ਨੂੰ ਸਰਕਾਰੀ ਲਾਭਪਾਤਰੀ ਕਾਰਡ ਬਣਾਉਣ ਵਿੱਚ ਪੇਸ਼ ਆ ਰਹੀਆਂ ਪਰੇਸ਼ਾਨੀਆਂ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸੀਟੂ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਤੇ ਰਾਜਜਸਵੰਤ ਸਿੰਘ ਜੋਗਾ ਸੂਬਾ ਕਮੇਟੀ ਮੈਂਬਰ ਨੇ ਕਿਰਤ ਵਿਭਾਗ ਦਫ਼ਤਰਾਂ ਤੇ ਸੇਵਾ ਕੇਂਦਰਾਂ ਵਿੱਚ ਆਨਲਾਈਨ ਨਿਰਮਾਣ ਕਾਮਿਆਂ ਨੂੰ ਲਾਭਪਾਤਰੀ ਕਾਰਡ ਅਪਲਾਈ ਕਰਨ ਸਮੇਂ ਖੱਜਲ ਖੁਆਰ ਕਰਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

 

ਇਸ ਮੌਕੇ ਉਨ੍ਹਾਂ ਦੱਸਿਆ ਮਿਸਤਰੀਆਂ ਤੇ ਮਜਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਨਹੀਂ ਬਣਾਈਆਂ ਜਾ ਰਹੀਆਂ, ਸਗੋਂ ਸੇਵਾ ਕੇਂਦਰਾਂ ਤੇ ਕਿਰਤ ਇੰਸਪੈਕਟਰਾਂ ਵੱਲੋਂ ਹਰ ਵਾਰ ਤਰ੍ਹਾਂ ਤਰ੍ਹਾਂ ਦੇ ਇਤਰਾਜ ਲਾ ਕੇ ਯੋਗ ਲਾਭਪਾਤਰੀਆਂ ਦੀਆਂ ਕਾਪੀਆਂ ਰੋਕ ਦਿੱਤੀਆਂ ਜਾਂਦੀਆਂ ਹਨ, ਉਥੇ ਸੇਵਾ ਕੇਂਦਰਾਂ ਤੇ ਲੁਧਿਆਣਾ ਵਿਖੇ ਮਜਦੂਰਾਂ ਦੇ ਨਾਜਾਇਜ਼ ਚੱਕਰ ਲਵਾਏ ਜਾ ਰਹੇ ਹਨ, ਬਲਕਿ ਵਰਕਰਾਂ ਦੇ ਬਕਾਏ, ਬੱਚਿਆਂ ਦੇ ਵਜੀਫੇ ਤੇ ਹੋਰ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਤੇ ਵਰਕਰਾਂ ਦੇ ਵਾਰ-ਵਾਰ ਸੇਵਾ ਕੇਂਦਰਾਂ ਤੇ ਲੁਧਿਆਣਾ ਦੇ ਚੱਕਰ ਲਗਵਾਏ ਜਾ ਰਹੇ ਹਨ ਉੱਥੇ ਹੀ ਉਨ੍ਹਾਂ ਮੰਗ ਕੀਤੀ ਕਿ ਕਿਰਤ ਇੰਸਪੈਕਟਰ ਨੂੰ ਹਫਤੇ ਵਿੱਚ ਇੱਕ ਦਿਨ ਰਾਏਕੋਟ ਵਿਖੇ ਮਜਦੂਰਾਂ ਦੇ ਸਬੰਧਤ ਕੰਮ ਕਰਨ ਲਈ ਹਾਜ਼ਰ ਹੋਣ ਦਾ ਪਾਬੰਦ ਕੀਤਾ ਜਾਵੇ, ਲਾਭਪਾਤਰੀ ਕਾਪੀਆਂ ਆਨਲਾਈਨ ਦੀ ਬਜਾਏ ਪੁਰਾਣੇ ਤਰੀਕੇ ਨਾਲ ਬਣਾਈਆਂ ਜਾਣ।

 

Facebook Comments

Trending

Copyright © 2020 Ludhiana Live Media - All Rights Reserved.